ਨਿਊਜ਼ ਪੰਜਾਬ
30 ਦਸੰਬਰ 2025
ਭਾਂਡੁਪ (ਪੱਛਮ) ਦੇ ਸਟੇਸ਼ਨ ਰੋਡ ‘ਤੇ ਇੱਕ ਵੱਡਾ ਬੱਸ ਹਾਦਸਾ ਵਾਪਰਿਆ। ਬ੍ਰਿਹਨਮੁੰਬਈ ਬਿਜਲੀ ਸਪਲਾਈ ਅਤੇ ਟ੍ਰਾਂਸਪੋਰਟ ਅੰਡਰਟੇਕਿੰਗ (BEST) ਦੀ ਇੱਕ ਬੱਸ ਨੇ ਕਥਿਤ ਤੌਰ ‘ਤੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸੋਮਵਾਰ ਰਾਤ 10 ਵਜੇ ਦੇ ਕਰੀਬ ਵਾਪਰੀ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।
ਮੁੰਬਈ ਪੁਲਿਸ ਦੇ ਜੁਆਇੰਟ ਸੀਪੀ ਸੱਤਿਆ ਨਾਰਾਇਣ ਚੌਧਰੀ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਡੀਸੀਪੀ ਖੁਦ ਮੌਕੇ ‘ਤੇ ਮੌਜੂਦ ਹਨ। ਮੁਲਜ਼ਮ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਮੁੰਬਈ ਫਾਇਰ ਬ੍ਰਿਗੇਡ (ਐਮਐਫਬੀ), ਸਥਾਨਕ ਪੁਲਿਸ, ਬੈਸਟ ਬੱਸ ਸਟਾਫ ਅਤੇ 108 ਐਂਬੂਲੈਂਸ ਸੇਵਾ ਸਮੇਤ ਕਈ ਐਮਰਜੈਂਸੀ ਏਜੰਸੀਆਂ ਨੂੰ ਤੁਰੰਤ ਘਟਨਾ ਸਥਾਨ ‘ਤੇ ਭੇਜਿਆ ਗਿਆ।
