ਨਿਊਜ਼ ਪੰਜਾਬ
27 ਦਸੰਬਰ 2025
ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜ਼ੁੱਗੇ ਗੁਲਾਬ ਸਿੰਘ ਦੇ ਵਸਨੀਕ BSF ਸਿਪਾਹੀ ਰਾਜਿੰਦਰ ਸਿੰਘ (30) ਨੂੰ ਮੇਘਾਲਿਆ ਦੇ ਸ਼ਿਲਾਂਗ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋਣ ਦੀ ਦੁਖਦ ਖ਼ਬਰ ਮਿਲੀ ਹੈ। ਇਸ ਘਟਨਾ ਨੇ ਉਸਦੇ ਪਿੰਡ ਅਤੇ ਪਰਿਵਾਰ ਵਿੱਚ ਗਹਿਰਾ ਸੋਗ ਪੈਦਾ ਕਰ ਦਿੱਤਾ ਹੈ। ਉਸਦੀ ਦੇਹ ਨੂੰ ਸਰਕਾਰੀ ਸਨਮਾਨ ਯੋਜ਼ਨਾਵਾਂ ਨਾਲ ਕੱਲ੍ਹ ਉਸਦੇ ਜੱਦੀ ਪਿੰਡ ਜ਼ੁੱਗੇ ਗੁਲਾਬ ਸਿੰਘ ਲਿਆਂਦਾ ਜਾ ਰਿਹਾ ਹੈ, ਜਿੱਥੇ ਪਿੰਡ ਵਾਸੀਆਂ ਨੇ ਅੰਤਿਮ ਵਿਦਾਇਗੀ ਦੇਣ ਲਈ ਤਿਆਰੀਆਂ ਕੀਤੀਆਂ ਹਨ।
ਪਰਿਵਾਰ ਦੇ ਅਨੁਸਾਰ ਉਸਦਾ ਵਿਆਹ ਜਨਵਰੀ 2026 ਵਿੱਚ ਹੋਣਾ ਸੀ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਸਨ। ਇਕ ਦਿਨ ਪਹਿਲਾਂ ਹੀ ਉਸ ਨੇ ਆਪਣੀ ਭੈਣ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ
ਉਸ ਸਮੇਂ, ਉਸਦੀ ਭੈਣ ਵਿਆਹ ਦੀ ਖਰੀਦਦਾਰੀ ਕਰ ਰਹੀ ਸੀ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ, ਪਰ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਗੱਲਬਾਤ ਉਸਦੀ ਆਖਰੀ ਸਾਬਤ ਹੋਵੇਗੀ।
