ਮਾਤਾ ਗੁਜਰ ਕੌਰ ਤੇ ਚਾਰ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗ਼ਮ – ਗਿੱਲ ਰੋਡ ਵਿਖ਼ੇ ਦੁੱਧ ਦਾ ਲੰਗਰ ਲਗਾਇਆ

ਲੁਧਿਆਣਾ 27 ਦਸੰਬਰ : ਮਾਤਾ ਗੁਜਰ ਕੌਰ, ਚਾਰ ਸਹਿਬਜਾਦਿਆਂ ਅਤੇ ਗੁਰੂ ਸਾਹਿਬ ਜੀ ਦੇ ਲਾਡਲੇ ਸਿੰਘ–ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੀਤ ਆਇਰਨ ਸਟੋਰ, ਬੈਨੀਪਾਲ ਮਾਰਕੀਟ, ਗਿੱਲ ਰੋਡ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਇਲਾਕੇ ਦੀ ਸੰਗਤ ਅਤੇ ਰਾਹਗੀਰਾਂ ਨੇ ਲੰਗਰ ਛਕ ਕੇ ਸ਼ਹੀਦਾਂ ਨੂੰ ਨਮਨ ਕੀਤਾ।l

ਇਸ ਦੌਰਾਨ ਤੇਜਿੰਦਰ ਸਿੰਘ ਡੰਗ ਨੇ ਸ਼ਹਾਦਤਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਗੁਜਰ ਕੌਰ ਅਤੇ ਚਾਰ ਸਹਿਬਜਾਦਿਆਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਅਮੋਲਕ ਅਧਿਆਇ ਹੈ, ਜੋ ਸਾਨੂੰ ਧਰਮ, ਸੱਚ ਅਤੇ ਇਨਸਾਫ਼ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਨੌਜਵਾਨ ਪੀੜ੍ਹੀ ਲਈ ਮਾਰਗਦਰਸ਼ਕ ਹਨ ਅਤੇ ਸਾਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਦੀਆਂ ਹਨ।

ਇਸ ਮੌਕੇ ਇੰਦਰਦੀਪ ਸਿੰਘ ਡੰਗ, ਸੁਰਿੰਦਰਪਾਲ ਸਿੰਘ ਡੰਗ, ਭੁਪਿੰਦਰ ਸਿੰਘ ਮਠਾੜੂ, ਸੁਰਿੰਦਰ ਸਿੰਘ ਮਠਾੜੂ, ਚਰਨਜੀਤ ਸਿੰਘ ਡੰਗ, ਮਹਿੰਦਰ ਸਿੰਘ ਚਾਵਲਾ, ਇੰਦਰਪਾਲ ਸਿੰਘ ਕਾਲੜਾ, ਤੇਜਿੰਦਰ ਸਿੰਘ ਬਜਾਜ, ਟੋਨੀ ਗੁਪਤਾ, ਪੱਪੂ ਡੰਗ, ਪਰਮਜੀਤ ਸਿੰਘ ਪੰਮਾ, ਕਾਕਾ ਡੰਗ, ਸਨੀ ਬਜਾਜ, ਉਂਕਾਰ ਸਿੰਘ ਆਦਿ ਹਾਜ਼ਰ ਸਨ। ਸਮੂਹ ਸੇਵਾਦਾਰਾਂ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ। ਫੋਟੋ: ਦੁੱਧ ਦਾ ਲੰਗਰ ਵਰਤਾਉਂਦੇ ਹੋਏ ਤੇਜਿੰਦਰ ਸਿੰਘ ਡੰਗ, ਸੁਰਿੰਦਰਪਾਲ ਸਿੰਘ ਡੰਗ, ਇੰਦਰਦੀਪ ਸਿੰਘ ਡੰਗ ਤੇ ਹੋਰ