ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਅੱਜ ਚੌਥਾ ਟੀ-20 ਮੈਚ

ਨਿਊਜ਼ ਪੰਜਾਬ

17 ਦਸੰਬਰ 2025

ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਖੇਡਿਆ ਜਾਵੇਗਾ, ਜਿਸ ‘ਚ ਭਾਰਤੀ ਟੀਮ ਦੀ ਨਜ਼ਰ ਇੱਕ ਮੈਚ ਬਾਕੀ ਰਹਿੰਦਿਆਂ ਹੀ ਸੀਰੀਜ਼ ਆਪਣੇ ਨਾਮ ਕਰਨ ‘ਤੇ ਹੋਵੇਗੀ।ਪਿਛਲੇ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਦੱਖਣੀ ਅਫਰੀਕਾ ਨੂੰ ਸਿਰਫ਼ 117 ਦੌੜਾਂ ‘ਤੇ ਆਊਟ ਕਰ ਦਿੱਤਾ।

ਏਕਾਨਾ ਸਟੇਡੀਅਮ ਦੀ ਹੌਲੀ ਪਿੱਚ ‘ਤੇ ਸਪਿਨਰਾਂ ਦੀ ਭੂਮਿਕਾ ਅਹਿਮ ਰਹਿਣ ਦੀ ਉਮੀਦ ਹੈ, ਜਦਕਿ ਮੈਚ ਦੇ ਸ਼ੁਰੂਆਤੀ ਓਵਰਾਂ ‘ਚ ਤੇਜ਼ ਗੇਂਦਬਾਜ਼ ਵੀ ਪ੍ਰਭਾਵ ਛੱਡ ਸਕਦੇ ਹਨ। ਟਾਸ ਸ਼ਾਮ 6:30 ਵਜੇ ਹੋਵੇਗਾ ਅਤੇ ਮੈਚ 7 ਵਜੇ ਸ਼ੁਰੂ ਹੋਏਗਾ।

ਭਾਰਤ (ਸੰਭਾਵਿਤ XI): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।

ਦੱਖਣੀ ਅਫ਼ਰੀਕਾ (ਸੰਭਾਵੀ XI): ਕੁਇੰਟਨ ਡੀ ਕਾਕ (wk), ਏਡਨ ਮਾਰਕਰਾਮ (ਕਪਤਾਨ), ਰੀਜ਼ਾ ਹੈਂਡਰਿਕਸ, ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਾਨ ਫਰੇਰਾ, ਮਾਰਕੋ ਜੈਨਸਨ, ਕੋਰਬਿਨ ਬੋਸ਼, ਲੁੰਗੀ ਐਨਗਿਡੀ, ਓਟਨਿਲ ਬਾਰਟਮੈਨ, ਜਾਰਜ ਲਿੰਡੇ