ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ,ਅਗਲੀ ਸੁਣਵਾਈ 5 ਜਨਵਰੀ ਨੂੰ 

ਨਿਊਜ਼ ਪੰਜਾਬ

15 ਦਸੰਬਰ 2025

ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਟਿੱਪਣੀਆਂ ਕਰਨ ਲਈ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਸੁਣਵਾਈ ਹੋਈ। ਹਾਲਾਂਕਿ ਇਸ ਪੇਸ਼ੀ ਦੌਰਾਨ ਕੰਗਨਾ ਰਣੌਤ ਪੇਸ਼ ਨਹੀਂ ਹੋਈ। ਫਿਲਹਾਲ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 5 ਜਨਵਰੀ, 2026 ਨੂੰ ਹੋਵੇਗੀ।ਦੱਸ ਦਈਏ ਕਿ ਸਾਂਸਦ ਕੰਗਨਾ ਰਣੌਤ ਵੱਲੋਂ, ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ। ਬਠਿੰਡਾ ਅਦਾਲਤ ਵੱਲੋਂ ਅਰਜ਼ੀ ਸਵੀਕਾਰ ਕਰਕੇ ਇੱਕ ਹੋਰ ਤਰੀਕ ਦੇ ਦਿੱਤੀ।

ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੀ ਬੇਬੇ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕੰਗਨਾ ਰਣੌਤ ਦੇ ਵਕੀਲ ਨੇ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ 5 ਜਨਵਰੀ, 2026 ਤੋਂ ਪਹਿਲਾਂ ਗਵਾਹ ਪੇਸ਼ ਕੀਤੇ ਜਾਣਗੇ ਅਤੇ ਛੋਟ ਦੀ ਅਰਜ਼ੀ ‘ਤੇ ਬਹਿਸ ਕੀਤੀ ਜਾਵੇਗੀ।