ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਵੱਲੋਂ 13 ਦਸੰਬਰ ਨੂੰ ਹਫ਼ਤਾਵਾਰੀ ਗੁਰਮਤਿ ਸਮਾਗ਼ਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਅਮਨਦੀਪ ਸਿੰਘ ਪੁੱਜਣਗੇ 

ਲੁਧਿਆਣਾ 10 ਦਸੰਬਰ, ( ਪ੍ਰਿਤਪਾਲ ਸਿੰਘ ਪਾਲੀ ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਗੁਰੂ ਸਾਹਿਬਾਨ ਵੱਲੋਂ ਕੀਰਤਨ ਰੂਪ ਵਿੱਚ ਉਚਾਰਨ ਕੀਤੀ ਹੈ ਗੁਰਬਾਣੀ ਕੀਰਤਨ ਨੂੰ ਪਰਫੁੱਲਤ ਕਰਨ ਲਈ ਭਾਈ ਰਣਧੀਰ ਸਿੰਘ ਨਗਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਵੱਲੋਂ ਜਿੱਥੇ ਵੱਧ ਤੋਂ ਵੱਧ ਗੁਰਮਤਿ ਸਮਾਗਮ ਕਰਾਏ ਜਾਂਦੇ ਹਨ ਤੇ ਹਰ ਸ਼ਨੀਵਾਰ ਰਾਤ ਨੂੰ 8 ਵਜ 15 ਮਿੰਟ ਤੋਂ ਲੈ ਕੇ ਨੌ ਵੱਜ 15 ਮਿੰਟ ਤੱਕ ਗੁਰਬਾਣੀ ਕੀਰਤਨ ਗਾਇਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਕ ਹਜੂਰੀ ਕੀਰਤਨੀਏ ਨੂੰ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ ਲਈ ਬੁਲਾਇਆ ਜਾਂਦਾ ਹੈ ਇਹ ਸਵਾਲ 13 ਦਸੰਬਰ ਨੂੰ ਰਾਤ 8 ਵਜ ਕੇ 15 ਮਿੰਟ ਤੋਂ ਲੈ ਕੇ 9 ਵਜ 15 ਮਿੰਟ ਤੱਕ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਅਮਨਦੀਪ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਪਹੁੰਚ ਰਹੇ ਹਨ ਪ੍ਰਬੰਧਕ ਜਨਾਂ ਵੱਲੋਂ ਬੇਨਤੀ ਹੈ ਕਿ ਵੱਧ ਚੜ ਕੇ ਗੁਰੂ ਘਰ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਲਾਹਾ ਪ੍ਰਾਪਤ ਕਰਨ ਇਸ ਸਮੇਂ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਜਾਣਗੇ।