ਗੁ. ਹੇਮਕੁੰਟ ਸਾਹਿਬ ਵਿੱਚ ਸੰਗਤਾਂ ਦਾ ਹੜ੍ਹ,ਹੁਣ ਤੱਕ 36 ਹਜਾਰ ਤੋਂ ਵੱਧ ਸੰਗਤਾਂ ਹੋਈਆ ਨੱਤ ਮਸਤਕ,25 ਮਈ ਤੋਂ 10 ਅਕਤੂਬਰ ਤੱਕ ਖੁੱਲੇ ਰਹਿਣਗੇ ਕਪਾਟ 

ਨਿਊਜ਼ ਪੰਜਾਬ

17 ਜੂਨ 2025 – ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਸੰਗਤ ਔਖੇ ਪਹਾੜੀ ਰਸਤਿਆਂ ‘ਤੇ ਘੋੜਿਆਂ ‘ਤੇ ਬੈਠ ਕੇ ਅਤੇ ਪੈਦਲ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ ਅਤੇ ਮੱਥਾ ਟੇਕ ਰਹੇ ਹਨ। ਗੁ. ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਦੇ ਪਹਿਲੇ ਦੋ ਹਫ਼ਤਿਆਂ ਵਿੱਚ 36 ਹਜ਼ਾਰ ਤੋਂ ਵੱਧ ਸੰਗਤਾਂ ਦਰਸ਼ਨ ਕਰ ਚੁੱਕੀਆਂ ਹਨ।

ਇਸ ਸਾਲ ਹੇਮਕੁੰਟ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਖੁੱਲ੍ਹੇ ਸਨ, ਜੋ ਕਿ 10 ਅਕਤੂਬਰ ਤੱਕ ਖੁੱਲ੍ਹੇ ਰਹਿਣਗੇ। ਕਿਉਂਕਿ ਇਸ ਸਮੇਂ ਦੌਰਾਨ ਯਾਤਰਾ ਦੇ ਰਸਤੇ ‘ਤੇ ਬਰਫ਼ ਨਹੀਂ ਪੈਂਦੀ। ਯਾਤਰਾ ਗੋਬਿੰਦਘਾਟ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ‘ਤੇ ਸਥਿਤ ਹੈ। ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਲਗਭਗ 19 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਹੇਮਕੁੰਟ ਸਾਹਿਬ ਸੱਤ ਪਹਾੜੀ ਚੋਟੀਆਂ ਨਾਲ ਘਿਰਿਆ ਹੋਇਆ ਹੈ ਅਤੇ ਇੱਕ ਸੁੰਦਰ ਗਲੇਸ਼ੀਅਰ ਝੀਲ ਦੇ ਕੰਢੇ ਸਥਿਤ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਦਰਸ਼ਨ ਲਈ ਆਉਂਦੇ ਹਨ।