ਨਿਊਜ਼ ਪੰਜਾਬ
8 ਦਸੰਬਰ 2025
ਪੰਜਾਬ ਦੀ ਰਾਜਨੀਤੀ ਵਿੱਚ ਅੱਜ ਇੱਕ ਵੱਡਾ ਘਟਨਾਕ੍ਰਮ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਕਾਂਗਰਸੀ ਵਿਧਾਇਕ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਅਚਾਨਕ ਨਹੀਂ ਲਿਆ ਗਿਆ ਸੀ, ਸਗੋਂ ਕੁਝ ਹਾਲੀਆ ਵਿਵਾਦਾਂ ਅਤੇ ਪਾਰਟੀ ਲਾਈਨ ਤੋਂ ਭਟਕਦੇ ਜਨਤਕ ਬਿਆਨਾਂ ਦੇ ਆਧਾਰ ‘ਤੇ ਲਿਆ ਗਿਆ । ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਅਤੇ ਟਿਕਟਾਂ ਦੇ ਬਦਲੇ ਪੰਜਾਬ ਕਾਂਗਰਸ ਅੰਦਰ ਕਰੋੜਾਂ ਰੁਪਏ ਦੇ ਸੌਦੇ ਹੋ ਰਹੇ ਹਨ। 6 ਦਸੰਬਰ ਨੂੰ ਉਨ੍ਹਾਂ ਦੇ ਬਿਆਨ ਤੋ ਬਾਅਦ ਕਾਂਗਰਸ ਪਾਰਟੀ ਨੇ ਅੱਜ ਇਹ ਕਾਰਵਾਈ ਕੀਤੀ।
