ਲੁਧਿਆਣਾ ਦੱਖਣੀ ਹਲਕੇ ਦੇ ਕਾਂਗਰਸੀ ਵਰਕਰ ਭਾਜ਼ਪਾ ਵਿੱਚ ਸ਼ਾਮਲ 

*ਭਾਜਪਾ ਇਕਲੌਤਾ ਸੰਗਠਨ ਹੈ ਜਿੱਥੇ ਸਾਰਿਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ – ਧੀਮਾਨ*

ਲੁਧਿਆਣਾ 1 ਦਸੰਬਰ ( ਰਣਜੀਤ ਸਿੰਘ ਖ਼ਾਲਸਾ ) ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਅਤੇ ਸ਼ਿਮਲਾ ਪੁਰੀ ਸਰਕਲ/ਮੰਡਲ ਪ੍ਰਧਾਨ ਰਾਜੀਵ ਵਰਮਾ ਦੇ ਯਤਨਾਂ ਹੇਠ, ਲੁਧਿਆਣਾ ਦੱਖਣੀ ਹਲਕੇ ਦੇ ਕਾਂਗਰਸੀ ਵਰਕਰ ਸਥਾਨਕ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸਾਰੇ ਕਾਂਗਰਸੀ ਵਰਕਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਜਪਾ ਦਾ ਗਮਛਾ ਪਹਿਨਾ ਕੇ ਸ਼ਾਮਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸੁਮਿਤ ਕੁਮਾਰ, ਅਮਨ ਕੁਮਾਰ, ਸ਼ਵੇਤਾ ਰਾਣੀ, ਰਜਨੀ ਰਾਣੀ, ਅਮਿਤ ਕੁਮਾਰ, ਰਾਹੁਲ ਕੁਮਾਰ, ਰਾਜੇਸ਼ ਕੁਮਾਰ ਅਤੇ ਲਖਵੀਰ ਸਿੰਘ ਸ਼ਾਮਲ ਸਨ। ਇਸ ਮੌਕੇ ਭਾਜਪਾ ਪ੍ਰਧਾਨ ਧੀਮਾਨ ਨੇ ਕਿਹਾ ਕਿ ਭਾਜਪਾ ਹੀ ਇੱਕਲੌਤੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਮਰਪਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਹੀ ਇੱਕਲੌਤਾ ਸੰਗਠਨ ਹੈ ਜਿੱਥੇ ਸਾਰਿਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਨਵਲ ਜੈਨ, ਜਸਦੇਵ ਤਿਵਾੜੀ, ਸੁਮਿਤ ਗੁਪਤਾ, ਸੰਜੇ ਵਰਮਾ, ਹਰਪ੍ਰੀਤ ਸਿੰਘ ਮੋਨੂੰ, ਸੌਰਭ ਕਪੂਰ ਆਦਿ ਮੌਜੂਦ ਸਨ।