ਅੰਮ੍ਰਿਤ ਸਾਗਰ ਪਰਿਵਾਰ ਵੱਲੋ ਮਾਤਾ ਗੁਜਰੀ ਜੀ ਦੇ 401 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗ਼ਮ  

★★★★★★★★★★★★★

 

★★★★★★★★★★★★★

 

***************************

ਲੁਧਿਆਣਾ,1 ਦਸੰਬਰ (ਰਣਜੀਤ ਸਿੰਘ ਖ਼ਾਲਸਾ ) ਮਾਤਾ ਗੁਜਰੀ ਜੀ ਸੰਸਾਰ ਦੀ ਇੱਕ ਅਜਿਹੀ ਮਹਾਨ ਇਸਤਰੀ ਸਨ,ਜਿਨ੍ਹਾਂ ਨੇ ਇੱਕ ਬਹਾਦਰ ਇਸਤਰੀ ਦੇ ਰੂਪ ਵੱਜੋ ਸਮੁੱਚੀ ਲੋਕਾਈ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਤੇ ਸ਼ਹਾਦਤ ਦੇ ਸੰਕਲਪ ਨੂੰ ਉਭਾਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਜਸਵਿੰਦਰ ਸਿੰਘ ਮੀਤ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਅੱਜ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪਰਿਵਾਰ ਵੱਲੋ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਦੇ 401 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਟੁੱਟ ਲੰਗਰ ਦੀ ਆਰੰਭਤਾ ਮੌਕੇ ਕੀਤਾ।ਉਨ੍ਹਾਂ ਨੇ ਕਿਹਾ ਕਿ ਸਮੁੱਚੇ ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ , ਸ.ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਬਰਾਂ ਵੱਲੋ ਪੂਰੀ ਸੇਵਾ ਭਾਵਨਾ ਦੇ ਨਾਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੁਰੂ ਦਾ ਲੰਗਰ ਲਗਾਉਣ ਦੀ ਸੇਵਾ ਕਰਨਾ , ਸੇਵਾ ਦੇ ਸਕੰਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ।ਇਸ ਤੋ ਪਹਿਲਾਂ ਸੰਗਤਾਂ ਨੂੰ ਗੁਰੂ ਦਾ ਅਟੁੱਟ ਲੰਗਰ ਵਰਤਾਉਣ ਲਈ ਕੀਤੀ ਗਈ ਅਰਦਾਸ ਦੀ ਸੇਵਾ ਭਾਈ ਜਸਵਿੰਦਰ ਸਿੰਘ ਨੇ ਕੀਤੀ,ਉਪਰੰਤ ਅੰਮ੍ਰਿਤ ਸਾਗਰ ਪਰਿਵਾਰ ਦੇ ਮੈਬਰਾਂ ਵੱਲੋਂ ਇੱਕਤਰ ਹੋਈਆਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਲੰਗਰ ਛਕਾਇਆ ਗਿਆ।ਇਸ ਮੌਕੇ ਸ.ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ,,ਹਰਬਿੰਦਰ ਸਿੰਘ, ਉੱਤਮਜੀਤ ਸਿੰਘ,ਰਵੀ ਕੁਮਾਰ, ਦਲਜੀਤ ਕੌਰ,ਆਸਗੀਤ ਕੌਰ,ਜਾਸਮੀਨ ਕੌਰ,ਮਨੀਕਰਨ ਸਿੰਘ ,ਜਗਤਾਰ ਸਿੰਘ,ਰਤਨਜੋਤ ਸਿੰਘ, ਨਿਵਾਜ਼ ਸਿੰਘ ਭਾਟੀਆ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।