ਬਾਬਾ ਜ਼ੋਰਾਵਰ ਸਿੰਘ ਦੇ ਜਨਮ ਦਿਹਾੜੇ ਤੇ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਗੁਰਮਤਿ ਸਮਾਗਮ ਹੋਇਆ – ਕੁਲਵਿੰਦਰ ਸਿੰਘ ਬੈਨੀਪਾਲ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਬਾਬਾ ਜ਼ੋਰਾਵਰ ਦੇ ਜਨਮ ਦਿਹਾੜੇ ਤੇ ਵਿਸੇਸ ਗੁਰਮਤਿ ਕੀਰਤਨ ਸ਼ਮਾਗਮ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਕਰਵਾਏ ਗਏ ! ਜਿਨ੍ਹਾਂ ਵਿੱਚ ਸਵੇਰੇ ਅਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ! ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਏ ਗਏ! ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਲੁੱਧਿਆਣੇ ਵਾਲੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸ੍ਰਵਨ ਕਰਵਾਏ ਅਤੇ ਗੁਰੂ ਜਸ ਨਾਲ ਜੋੜਿਆ ਅਤੇ ਗਿਆਨੀ ਮਹਿੰਦਰ ਸਿੰਘ ਲੁਧਿਆਣੇ ਵਾਲੀਆ ਨੇ ਸੰਗਤਾਂ ਨੂੰ ਬਾਬਾ ਜ਼ੋਰਾਵਰ ਸਿੰਘ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੰਦੀਆਂ ਬਾਬਾ ਜ਼ੋਰਾਵਰ ਸਿੰਘ ਜੀ ਦੇ ਜੀਵਨ ਵਾਰੇ ਸੰਗਤਾਂ ਨੂੰ ਚਾਨਣਾ ਪਾਇਆ ਅਤੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆ ਦੀ ਲਾਸਾਨੀ ਸਹਾਦਤ ਤੋ ਸੇਧ ਲੇਕੈ ਆਪਣਾ ਜੀਵਨ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਗਿਆਨੀ ਮਹਿੰਦਰ ਸਿੰਘ ਜੀ ਨੇ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਵੀ ਪਾਈ ਅਤੇ ਸੰਗਤਾਂ ਨਾਲ ਵਿਚਾਰ ਸਾਝੈ ਕੀਤੇ। ਸਾਮ ਦੇ ਪ੍ਰੋਗਾਮ ਵਿੱਚ ਗਿਆਨੀ ਸੰਦੀਪ ਸਿੰਘ ਜਵੱਦੀ ਟਕਸਾਲ ਵਾਲੀਆ ਨੇ ਸੰਗਤਾਂ ਨਾਲ ਸੂਰਜ ਪ੍ਰਕਾਸ਼ ਦੀ ਕਥਾ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ! ਅਤੇ ਰਹਿਰਾਸ ਸੋਧਰ ਦੀ ਚੋਕੀ ਤੋਂ ਬਾਅਦ ਭਾਈ ਗੁਰਦੇਵ ਸਿੰਘ ਵੇਰਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਭਿੱਨਾ ਕੀਰਤਨ ਸ੍ਰਵਣ ਕਰਵਾਇਆ ਅਤੇ ਗੁਰੂ ਜਸ ਨਾਲ ਜੋੜਿਆ। ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾਂ ਕੀਤਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਸੀਨੀਅਰ ਮੇਂਬਰ ਪਰਮਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਗੁਰਦੇਵ ਸਿੰਘ ਵੇਰਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੀਆ ਦੇ ਕੀਰਤਨੀ ਜੱਥੇ ਨੂੰ ਸਨਮਾਨਿਤ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਟਾਇਮ ਸਿਰ ਗੁਰੂ ਘਰ ਆਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜਨ !ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਚੈਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ ਹਰਨੇਕ ਸਿੰਘ ਮਨਜੀਤ ਸਿੰਘ ਪਾਇਲ ਗੁਰਚਰਨ ਸਿੰਘ ਹਰਨੇਕ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਸਚਦੇਵਾ ਜਗਜੀਵਨ ਸਿੰਘ ਸੋਹਨਪਾਲ ਵੀਰਨਜੀਤ ਸਿੰਘ ਸੋਹਨਪਾਲ ਦਰਸਨ ਸਿੰਘ ਸੋਹਨਪਾਲ ਵਰਿੰਦਰ ਮੋਹਨ ਸਿੰਘ ਜਗਜੀਤ ਸਿੰਘ ਤਰਲੋਕ ਸਿੰਘ ਮਨਿੰਦਰ ਸਿੰਘ ਜਸਵਿੰਦਰ ਸਿੰਘ ਹਰਪਾਲ ਸਿੰਘ ਚਮਨ ਸਿੰਘ ਅਤੇ ਕਰਮ ਸਿੰਘ ਤਜਿੰਦਰ ਸਿੰਘ