ਮੋਸਟ ਵਾਂਟੇਡ ਗੈਂਗਸਟਰ ਨੋਨੀ ਰਾਣਾ ਅਮਰੀਕਾ’ਚ ਗ੍ਰਿਫ਼ਤਾਰ, ਭਾਰਤ ਵਾਪਸੀ ਲਈ ਹਵਾਲਗੀ ਕਾਰਵਾਈ ਸ਼ੁਰੂ

ਨਿਊਜ਼ ਪੰਜਾਬ

21 ਨਵੰਬਰ 2025

ਭਾਰਤ ਵਿੱਚ ਕਈ ਵਾਰਦਾਤਾਂ ਲਈ ਲੋੜੀਂਦਾ ਇੱਕ ਹੋਰ ਮੋਸਟ ਵਾਂਟੇਡ ਗੈਂਗਸਟਰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰਨ ਦੀ ਸਫਲਤਾ ਹਾਸਲ ਹੋਈ ਹੈ। ਰਿਪੋਰਟਾਂ ਮੁਤਾਬਕ ਅਮਰੀਕੀ ਏਜੰਸੀਆਂ ਨੇ ਉਸਨੂੰ ਨਿਆਗਰਾ ਸਰਹੱਦ ‘ਤੇ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਹ ਅਮਰੀਕਾ ਤੋਂ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਉਸਨੂੰ ਸਰਹੱਦੀ ਖੇਤਰ ਵਿੱਚ ਸੁਰੱਖਿਆ ਜਾਂਚ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਨੋਨੀ ਰਾਣਾ ਮੂਲ ਰੂਪ ਵਿੱਚ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਬਦਨਾਮ ਗੈਂਗਸਟਰ ਕਾਲਾ ਰਾਣਾ ਦਾ ਛੋਟਾ ਭਰਾ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਕੁਝ ਸਮੇਂ ਤੋਂ ਉਸਦੀ ਭਾਲ ਕਰ ਰਹੀਆਂ ਸਨ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਅਤੇ ਹਵਾਲਗੀ ਦੀ ਕਾਰਵਾਈ ਚੱਲ ਰਹੀ ਹੈ।ਨੋਨੀ ਰਾਣਾ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਭੱਜ ਗਿਆ ਸੀ, ਜਿੱਥੋਂ ਉਹ ਲਾਰੈਂਸ ਬਿਸ਼ਨੋਈ ਗੈਂਗ ਚਲਾ ਰਿਹਾ ਸੀ। ਹਾਲ ਹੀ ਵਿੱਚ, ਨੋਨੀ ਰਾਣਾ ਦੀਆਂ ਕਈ ਸੋਸ਼ਲ ਮੀਡੀਆ ਪੋਸਟਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਉਸਨੇ ਹਰਿਆਣਾ ਵਿੱਚ ਲਾਰੈਂਸ ਗੈਂਗ ਦੁਆਰਾ ਕੀਤੇ ਗਏ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਹੈ। ਹਰਿਆਣਾ ਪੁਲਿਸ ਕੇਂਦਰੀ ਏਜੰਸੀਆਂ ਅਤੇ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ ਤਾਂ ਜੋ ਉਸਨੂੰ ਜਲਦੀ ਹੀ ਭਾਰਤ ਵਾਪਸ ਲਿਆਂਦਾ ਜਾ ਸਕੇ।