USA ਅਮਰੀਕੀ ਫੌਜ ਨੇ ਈਰਾਨ ਦੇ ਤਿੰਨ ਪ੍ਰਮਾਣੂ ਕੇਂਦਰਾਂ ‘ਤੇ ਹਮਲਾ ਕੀਤਾ; ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕੀਤੀ

ਅਮਰੀਕੀ ਫੌਜ ਨੇ ਈਰਾਨ ਦੇ ਤਿੰਨ ਪ੍ਰਮਾਣੂ ਸੰਸ਼ੋਧਨ ਕੇਂਦਰਾਂ ‘ਤੇ ਹਮਲਾ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਸਿੱਧੇ ਤੌਰ ‘ਤੇ ਇਜ਼ਰਾਈਲ ਦੇ ਯਤਨਾਂ ਵਿੱਚ ਸ਼ਾਮਲ ਹੋ ਗਏ ਹਾਂ ਜਿਸ ਰਾਹੀਂ ਉਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨਾ ਚਾਹੁੰਦਾ ਹੈ। ਇਸ ਦੌਰਾਨ, ਈਰਾਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ ਜਿਸ ਨਾਲ ਇੱਕ ਵਿਸ਼ਾਲ ਖੇਤਰੀ ਟਕਰਾਅ ਪੈਦਾ ਹੋ ਸਕਦਾ ਹੈ।

ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਿਹਾ ਟਕਰਾਅ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਹੁਣ ਅਮਰੀਕਾ ਵੀ ਈਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਤਿੰਨ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਦਮ ਅਮਰੀਕਾ ਵੱਲੋਂ ਗੁਆਮ ਵਿੱਚ ਕਈ ਬੀ-2 ਸਟੀਲਥ ਬੰਬਾਰ ਜੈੱਟ ਭੇਜਣ ਤੋਂ ਬਾਅਦ ਚੁੱਕਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਪ੍ਰਮਾਣੂ ਸਥਾਨਾਂ ‘ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

 

ਅਮਰੀਕਾ ਨੇ ਅਧਿਕਾਰਤ ਤੌਰ ‘ਤੇ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਹਮਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ਅਤੇ x ‘ਤੇ ਲਿਖਿਆ ਕਿ ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਬਹੁਤ ਸਫਲ ਹਮਲਾ ਕੀਤਾ ਹੈ, ਜਿਨ੍ਹਾਂ ਵਿੱਚ ਫੋਰਡੋ, ਨਤਾਨਜ਼ ਅਤੇ ਇਸਫਾਹਨ ਸ਼ਾਮਲ ਹਨ। ਸਾਰੇ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ ਫੋਰਡੋ ‘ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਆਪਣੇ ਘਰ ਜਾ ਰਹੇ ਹਨ। ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ।

ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ ਜੋ ਅਜਿਹਾ ਕਰ ਸਕਦੀ ਸੀ। ਹੁਣ ਸ਼ਾਂਤੀ ਦਾ ਸਮਾਂ ਹੈ! ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।’

ਇਜ਼ਰਾਈਲ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ

ਇਜ਼ਰਾਈਲ ਦੀ ਹਵਾਈ ਅੱਡਾ ਅਥਾਰਟੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਈਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਹਮਲਿਆਂ ਦੇ ਮੱਦੇਨਜ਼ਰ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਦੋਵਾਂ ਉਡਾਣਾਂ ਲਈ ਦੇਸ਼ ਦੇ ਹਵਾਈ ਖੇਤਰ ਨੂੰ ਬੰਦ ਕਰ ਰਿਹਾ ਹੈ।

ਗੁਆਮ ਭੇਜਿਆ ਗਿਆ ਬੀ-2 ਸਟੀਲਥ ਬੰਬਾਰ ਇਜ਼ਰਾਈਲ-ਈਰਾਨ ਯੁੱਧ ਵਿੱਚ ਸ਼ਾਮਲ ਹੋ ਕੇ, ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਅਮਰੀਕਾ ਨੇ ਗੁਆਮ ਦੇ ਐਂਡਰਸਨ ਏਅਰਬੇਸ ‘ਤੇ ਤਾਇਨਾਤੀ ਲਈ ਆਪਣਾ ਸਭ ਤੋਂ ਘਾਤਕ ਲੜਾਕੂ ਜਹਾਜ਼ ਬੀ-2 ਸਟੀਲਥ ਬੰਬਾਰ ਜਹਾਜ਼ ਭੇਜਿਆ ਹੈ।  ਨਿਸ਼ਾਨਾ ਬਣਾਏ ਇਹ ਪ੍ਰਮਾਣੂ ਸਥਾਨ ਜ਼ਮੀਨ ਤੋਂ ਲਗਭਗ 90 ਮੀਟਰ ਹੇਠਾਂ ਹੈ, ਜਿਸਨੂੰ ਸਿਰਫ ਬੀ-2 ਸਟੀਲਥ ਬੰਬਾਰ ਹੀ ਤਬਾਹ ਕਰਨ ਦੇ ਸਮਰੱਥ ਹਨ ।

USA  ਵ੍ਹਾਈਟ ਹਾਊਸ ਨੇ ਹਮਲੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਮੰਤਰੀ, ਫੌਜ਼ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਨਿਗਰਾਨੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ

ਤਸਵੀਰਾਂ ਸੰਕੇਤਕ / ਸੋਸ਼ਲ ਮੀਡੀਆ X / The white House ਦੇ ਧੰਨਵਾਦ ਸਹਿਤ