ਕਾਂਗੋ ਵਿੱਚ ਭਿਆਨਕ ਪੁਲ ਹਾਦਸਾ: ਖਾਣ ਢਹਿਣ ਅਤੇ ਭਗਦੜ ਕਾਰਨ 50 ਮੌਤਾਂ, ਕਈ ਜ਼ਖਮੀ

ਨਿਊਜ਼ ਪੰਜਾਬ

17 ਨਵੰਬਰ 2025

ਦੱਖਣੀ-ਪੂਰਬੀ ਲੋਕਤਾਂਤਰਿਕ ਗਣਰਾਜ ਕਾਂਗੋ  ਵਿੱਚ ਇੱਕ ਭਿਆਨਕ ਪੁਲ ਹਾਦਸਾ ਵਾਪਰਿਆ ਹੈ। ਕੋਬਾਲਟ ਦੀ ਖਾਣ ਢਹਿਣ ਕਾਰਨ ਪੁਲ ਟੁੱਟ ਗਿਆ ਅਤੇ ਮੌਕੇ ‘ਤੇ ਹੀ ਲਗਭਗ 50 ਲੋਕਾਂ ਦੀ ਮੌਤ ਹੋ ਗਈ। 20 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਸ਼ਹਿਰ ਵਿੱਚ ਕਾਲਾਂਡੋ ਖਾਣ  ਵਿੱਚ ਹੋਇਆ  ।

ਗ੍ਰਹਿ ਮੰਤਰੀ ਰੌਏ ਕੌਂਬਾ ਮਾਯੋਂਡੇ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ  ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ  ਕਾਰਨ ਖਾਣ ਬੰਦ ਸੀ ਅਤੇ ਮਜ਼ਦੂਰਾਂ ਦੇ ਦਾਖਲੇ ‘ਤੇ ਵੀ ਪਾਬੰਦੀ ਸੀ, ਪਰ ਇਸ ਦੇ ਬਾਵਜੂਦ ਗੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਵਿੱਚ ਕੰਮ ਚੱਲ ਰਿਹਾ ਸੀ ਅਤੇ ਮਜ਼ਦੂਰ ਜ਼ਬਰਦਸਤੀ ਖਾਣ ਵਿੱਚ ਦਾਖਲ ਹੋ ਗਏ ਸਨ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਗੋਲੀਬਾਰੀ ਕੀਤੀ ਤਾਂ ਮਜ਼ਦੂਰਾਂ ਵਿੱਚ ਭਗਦੜ ਮਚ ਗਈ ਅਤੇ ਉਹ ਪੁਲ ਵੱਲ ਦੌੜੇ ਅਤੇ ਪੁਲ ਟੁੱਟਣ ਨਾਲ ਮਲਬਾ ਉਨ੍ਹਾਂ ਉੱਪਰ ਡਿੱਗ ਗਿਆ।