ਮੋਗਾ ਲੁਧਿਆਣਾ ਰੋਡ ‘ਤੇ ਖੜ੍ਹੇ ਟਰੱਕ ਨਾਲ ਇੱਕ ਕਾਰ ਦੀ ਟੱਕਰ: ਇੱਕ ਦੀ ਮੌਤ, ਦੋ ਜ਼ਖਮੀ

ਨਿਊਜ਼ ਪੰਜਾਬ

15 ਨਵੰਬਰ 2025

ਸ਼ੁੱਕਰਵਾਰ ਦੇਰ ਸ਼ਾਮ, ਮੋਗਾ ਦੇ ਲੁਧਿਆਣਾ ਰੋਡ ‘ਤੇ ਪਿੰਡ ਮਹਿਣਾ ਨੇੜੇ, ਲੁਧਿਆਣਾ ਤੋਂ ਆ ਰਹੀ ਇੱਕ ਕਾਰ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਗੁਰਵਿੰਦਰ ਭੁੱਲਰ ਨੇ ਦੱਸਿਆ ਕਿ ਇਹ ਟਰੱਕ ਫਿਰੋਜ਼ਪੁਰ ਵੱਲ ਸੜਕ ਦੇ ਹੇਠਾਂ ਖੜ੍ਹਾ ਸੀ।

ਇਕ ਤੇਜ਼ ਰਫ਼ਤਾਰ ਆਈ 20 ਕਾਰ ਪਿਛੇ ਤੋਂ ਟਰੱਕ ਨਾਲ ਟਕਰਾ ਗਈ, ਜਿਸ ਵਿਚ ਜ਼ੀਰਾ ਦੇ ਰਹਿਣ ਵਾਲੇ ਹਕੀਮ ਸਿੰਘ ਦੀ ਮੌਤ ਹੋ ਗਈ ਅਤੇ ਘੇਬੀ ਰੋਪ ਦੇ ਰਹਿਣ ਵਾਲੇ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।