ਨਿਊਜ਼ ਪੰਜਾਬ
14 ਨਵੰਬਰ 2025
ਤਰਨਤਾਰਨ ਜ਼ਿਮਨੀ ਚੋਣ:ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਨਾਲ ਚੋਣ ਜਿੱਤ ਲਈ ਹੈ। ਹਰਮੀਤ ਸਿੰਘ ਸੰਧੂ ਨੂੰ ਕੁਲ 42,649 ਵੋਟਾਂ ਪਈਆ। ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਨੂੰ 30,558 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੀ ਜਿੱਤ ਐਲਾਨਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਆਪਣੇ ਦਫਤਰਾਂ ਵਿਚ ਢੋਲ ਦੀ ਥਾਪ ‘ਤੇ ਭੰਗੜੇ ਪਾਉਣੇ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਵਧੇ ਤੇ ਆਪਣੀ ਲੀਡ ਬਰਕਰਾਰ ਰੱਖੀ।
ਜ਼ਿਕਰ ਕਰ ਦਈਏ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 19,620 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ। ਕਾਂਗਰਸ 15,078 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੀ। ਭਾਜਪਾ ਉਮੀਦਵਾਰ 6,239 ਵੋਟਾਂ ਪ੍ਰਾਪਤ ਕੀਤੀਆਂ।
ਤਰਨਤਾਰਨ ਜ਼ਿਮਨੀ ਚੋਣ ‘ਚ AAP ਦੀ ਸ਼ਾਨਦਾਰ ਜਿੱਤ ‘ਤੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ।
