ਨਿਊਜ਼ ਪੰਜਾਬ
12 ਨਵੰਬਰ 2025
ਫ਼ਿਰੋਜ਼ਪੁਰ ਪੱਟੀ ਵਿਚਕਾਰ ਨਵੇਂ ਰੇਲਵੇ ਟ੍ਰੈਕ ਪ੍ਰੋਜੈਕਟ ’ਤੇ 764 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਚੰਡੀਗੜ੍ਹ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ ਪਰ ਉਪ ਚੋਣਾਂ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਜਦੋਂ ਚੋਣ ਮੁਕੰਮਲ ਹੋ ਗਈ ਹੈ ਤਾਂ ਇਸ ਦੀ ਸਰਕਾਰੀ ਘੋਸ਼ਣਾ ਕਰ ਦਿੱਤੀ ਗਈ ਹੈ।
ਇਸ ਨਾਲ ਸਤਲੁਜ ਦਰਿਆ ’ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ, ਮਾਝੇ ਇਲਾਕੇ ਦਾ ਮਾਲਵਾ ਨਾਲ ਜੋੜ ਬਣੇਗਾ, ਨਿਰਯਾਤ ਲਈ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ, ਸਰਹੱਦੀ ਇਲਾਕੇ ‘ਚ ਫੌਜ ਲਈ ਇਹ ਮਦਦਗਾਰ ਸਾਬਤ ਹੋਵੇਗੀ, ਗੁਜਰਾਤ ਦੇ ਕੰਢਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਤੇ ਸੈਰ ਸਪਾਟਾ ਸਥਾਨਾਂ ’ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ।
