Punjab Bypoll: ਤਰਨ ਤਾਰਨ ਜ਼ਿਮਨੀ ਚੋਣ ਲਈ ਭਲਕੇ ਵੋਟਾਂ – ਚੋਣ ਕਮਿਸ਼ਨ ਹੋਇਆ ਸਖ਼ਤ : ਦੋ ਵੱਡੇ ਹੁਕਮਾਂ ਤੋਂ ਬਾਅਦ ਕੇਂਦਰੀ ਹਥਿਆਰਬੰਦ ਪੁਲੀਸ ਬਲ ਤਾਇਨਾਤੀ ਦੇ ਆਦੇਸ਼ 

ਤਰਨ ਤਾਰਨ ਜ਼ਿਮਨੀ ਚੋਣ ਲਈ ਭਲਕੇ ਵੋਟਾਂ – ਚੋਣ ਕਮਿਸ਼ਨ ਹੋਇਆ ਸਖ਼ਤ : ਦੋ ਵੱਡੇ ਹੁਕਮਾਂ ਤੋਂ ਬਾਅਦ ਕੇਂਦਰੀ ਹਥਿਆਰਬੰਦ ਪੁਲੀਸ ਬਲ ਤਾਇਨਾਤੀ ਦੇ ਆਦੇਸ਼

ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਜਿਲ੍ਹੇ ਦੀ SSP ਨੂੰ ਮੁਅਤਲ ਕਰਨ ਤੋਂ ਬਾਅਦ ਪੁਲਿਸ ਵੱਲੋਂ ਚੋਣਾਂ ਦੌਰਾਨ ਦਰਜ਼ ਕੀਤੇ ਕੇਸਾਂ ਦੀ 36 ਘੰਟਿਆਂ ਵਿੱਚ ਉੱਚ ਪੱਧਰੀ ਜਾਂਚ ਦੇ ਆਦੇਸ਼ ਤੋਂ ਬਾਅਦ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (CAPF) ਦੀਆਂ ਕੁੱਲ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੇ 114 ਪੋਲਿੰਗ ਸਟੇਸ਼ਨਾਂ (ਜਿਨ੍ਹਾਂ ਵਿੱਚ 222 ਪੋਲਿੰਗ ਬੂਥ ਹਨ) ’ਤੇ CAPF ਦੇ ਜਵਾਨ ਤਾਇਨਾਤ ਹੋਣਗੇ।

ਸਾਰੇ ਪੋਲਿੰਗ ਸਟੇਸ਼ਨਾਂ ’ਤੇ CCTV ਕੈਮਰੇ ਲੱਗੇ ਹੋਣਗੇ ਅਤੇ ਵੈਬਕਾਸਟਿੰਗ ਦੀ ਸਹੂਲਤ ਵੀ ਹੋਵੇਗੀ। ਇਸ ਦੀ ਨਿਗਰਾਨੀ ਚੋਣ ਕਮਿਸ਼ਨ ਦੀ ਅਗਵਾਈ ਹੇਠ ਉੱਚ ਅਧਿਕਾਰੀ ਕਰਨਗੇ।

ਸੰਵੇਦਨਸ਼ੀਲ ਥਾਵਾਂ ’ਤੇ ਨਜ਼ਰ ਰੱਖਣ ਲਈ 46 ਮਾਈਕ੍ਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।

11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 14 ਨਵੰਬਰ ਨੂੰ ਨਤੀਜਾ ਆਏਗਾ

ਇਹ ਧਿਆਨ ਦੇਣ ਯੋਗ ਹੈ ਕਿ ਵਿਧਾਨ ਸਭਾ ਹਲਕਾ 021-ਤਰਨਤਾਰਨ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ, ਸੇਵਾ ਵੋਟਰਾਂ ਦੀ ਕੁੱਲ ਗਿਣਤੀ 1,357 ਹੈ, ਜਦੋਂ ਕਿ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਕੁੱਲ ਗਿਣਤੀ 1,657 ਹੈ। NRI ਵੋਟਰਾਂ ਦੀ ਕੁੱਲ ਗਿਣਤੀ 306 ਹੈ, ਅਤੇ ਅਪਾਹਜ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਤੋਂ ਇਲਾਵਾ, 18 ਤੋਂ 19 ਸਾਲ ਦੀ ਉਮਰ ਦੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ।