ਨਿਊਜ਼ ਪੰਜਾਬ
4 ਨਵੰਬਰ 2025
ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਵੱਲੋਂ ਵਾਪਸ ਮੋੜ ਦਿੱਤਾ ਗਿਆ ਹੈ।
ਪਾਕਿਸਤਾਨ ਤੋਂ ਭਾਰਤ ਪਰਤਣ ‘ਤੇ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਹਿੰਦੂ ਸ਼ਰਧਾਲੂਆਂ ਗੰਗਾ ਰਾਮ ਅਤੇ ਅਮਰ ਚੰਦ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਲਗਵਾਇਆ ਸੀ ਤੇ ਉਹ ਭਾਰਤ ਤੋਂ ਅੱਜ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸਨ ਕਿ ਪਾਕਿਸਤਾਨ-ਵਾਹਗਾ ਵਿਖੇ ਸਥਿਤ ਪਾਕਿਸਤਾਨੀ ਇਮੀਗ੍ਰੇ਼ਸ਼ਨ ਤੇ ਰੇਂਜਰਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ ?
