ਨਿਊਜ਼ ਪੰਜਾਬ
4 ਨਵੰਬਰ 2025
ਉੱਤਰ-ਪੂਰਬੀ ਨੇਪਾਲ ਵਿੱਚ ਭਾਰੀ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਹਾਦਸਾ 5,630 ਮੀਟਰ ਉੱਚੀ ਯਾਲੁੰਗ ਰੀ ਚੋਟੀ ‘ਤੇ ਵਾਪਰਿਆ।ਰਿਪੋਰਟ ਅਨੁਸਾਰ ਬਰਫ ਦੇ ਤੋਂਦੇ ਬੇਸ ਕੈਂਪ ਤੇ ਡਿੱਗ ਪਏ, ਜਿੱਥੇ ਕਈ ਵਿਦੇਸ਼ੀ ਪਰਬਤਾਰੋਹੀ ਮੌਜੂਦ ਸਨ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਚਾਰ ਲੋਕ ਅਜੇ ਵੀ ਲਾਪਤਾ ਹਨ
ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਤਿੰਨ ਅਮਰੀਕੀ, ਇੱਕ ਕੈਨੇਡੀਅਨ, ਇੱਕ ਇਤਾਲਵੀ ਅਤੇ ਦੋ ਨੇਪਾਲੀ ਨਾਗਰਿਕ ਸ਼ਾਮਲ ਹਨ। ਇਹ ਜਾਣਕਾਰੀ ਦੋਲਖਾ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਗਿਆਨ ਕੁਮਾਰ ਮਹਤੋ ਨੇ ਦਿੱਤੀ। ਯਾਲੁੰਗ ਰੀ ਚੋਟੀ ਬਾਗਮਤੀ ਸੂਬੇ ਦੀ ਰੋਲਵਾਲਿੰਗ ਘਾਟੀ ਵਿੱਚ ਸਥਿਤ ਹੈ।
