ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1,  ਦੁੱਗਰੀ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗ਼ਮ ਹੋਣਗੇ – ਕੁਲਵਿੰਦਰ ਸਿੰਘ ਬੈਨੀਪਾਲ 

ਨਿਊਜ਼ ਪੰਜਾਬ

ਲੁਧਿਆਣਾ, 4 ਨਵੰਬਰ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਨੇੜੇ C.R.P.F. ਕਲੋਨੀ, ਦੁੱਗਰੀ, ਲੁਧਿਆਣਾ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਦੀ ੩੫੦ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜ਼ਾਏ ਜਾ ਰਹੇ ਹਨ

ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਨਿਊਜ਼ ਪੰਜਾਬ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਹਫ਼ਤਾਵਾਰੀ ਸਮਾਗਮਾਂ ਵਿੱਚ ਉੱਚ ਕੋਟੀ ਦੇ ਵਿਦਵਾਨ ਅਤੇ ਰਾਗੀ ਜੱਥੇ ਪੁੱਜ ਰਹੇ ਹਨ

ਭਾਈ ਗੁਰਪ੍ਰੀਤ ਸਿੰਘ ਜੀ (ਰੇਰੂ ਸਾਹਿਬ ਵਾਲੇ),ਭਾਈ ਮਨਮਿੰਦਰ ਸਿੰਘ ਜੀ ਭਾਈ ਦਲਜੀਤ ਸਿੰਘ ਜੀ (ਪਟਿਆਲਾ ਵਾਲੇ), ਭਾਈ ਕੁਲਦੀਪ ਸਿੰਘ ਜੀ (ਮੁੱਲਾਪੁਰ ਵਾਲੇ), ਭਾਈ ਨਵਦੀਪ ਸਿੰਘ ਜੀ (ਲੁਧਿਆਣਾ ਵਾਲੇ ), ਭਾਈ ਸੁਖਪ੍ਰੀਤ ਸਿੰਘ ਜੀ (ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ), ਭਾਈ ਗੁਰਦਿੱਤ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ), ਗਿਆਨੀ ਗੁਰਦੀਪ ਸਿੰਘ ਜੀ (ਹੋਡ ਗ੍ਰੰਥੀ ਪਾਉਂਟਾ ਸਾਹਿਬ), ਭਾਈ ਹਰਮੀਤ ਸਿੰਘ ਜੀ, ਭਾਈ ਕਰਨਵੀਰ ਸਿੰਘ ਜੀ ਸੰਗਤਾਂ ਨੂੰ ਵੱਖ ਵੱਖ ਹਫ਼ਤਾਵਾਰੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ