ਜੈਪੁਰ ਵਿੱਚ ਡੰਪਰ ਟਰੱਕ ਨੇ ਕਾਰ ਨੂੰ ਟੱਕਰ ਮਾਰੀ, ਫਿਰ 5 ਵਾਹਨਾਂ ਨਾਲ ਟਕਰਾਇਆ, 14 ਦੀ ਮੌਤ

ਨਿਊਜ਼ ਪੰਜਾਬ

3 ਨਵੰਬਰ 2025

ਰਾਜਸਥਾਨ ਦੇ ਜੈਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਡੰਪਰ ਟਰੱਕ ਨੇ ਇੱਕ ਕਾਰ ਅਤੇ ਫਿਰ ਚਾਰ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 40 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਹਰਮਾਰਾ ਥਾਣਾ ਖੇਤਰ ਵਿੱਚ ਲੋਹਾ ਮੰਡੀ ਰੋਡ ‘ਤੇ ਵਾਪਰਿਆ।

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।  ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।