ਨਿਊਜ਼ ਪੰਜਾਬ
ਲੁਧਿਆਣਾ, 28 ਅਕਤੂਬਰ – ਮਹਾਰਾਜਾ ਅਗਰਸੇਨ ਸੇਵਾ ਸੰਘ ਦੀ ਸਰਬ ਸੰਮਤੀ ਨਾਲ ਹੋਈ ਚੌਣ ਵਿੱਚ ਉੱਘੇ ਸਨਅਤਕਾਰ ਅਜੀਤ ਸਿੰਗਲਾ ਪ੍ਰਧਾਨ ਚੁਣੇ ਜਾਣ ਤੇ ਅੱਜ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ 
UCPMA ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਚੈਅਰਮੈਨ ਜਤਿੰਦਰ ਮਿੱਤਲ, ਮੁੱਖ ਬੁਲਾਰੇ ਗੁਰਮੀਤ ਸਿੰਘ ਕੁਲਾਰ, ਕਨਵੀਨਰ ਅਵਤਾਰ ਸਿੰਘ ਭੋਗਲ, ਮੁੱਖ ਸਲਾਹਕਾਰ ਰਾਜਿੰਦਰ ਨਾਰੰਗ, ਵਾਈਸ ਚੇਅਰਮੈਨ ਪ੍ਰਿੰਸ ਬਾਂਸਲ, ਇੰਦਰਜੀਤ ਸਿੰਘ ਨਵਯੁੱਗ, ਰਾਜਿੰਦਰ ਸਿੰਘ ਸਰਹਾਲੀ, ਸੁਰਿੰਦਰ ਪਾਲ ਸਿੰਘ ਮੱਕੜ, ਸਤਿਨਾਮ ਸਿੰਘ ਮੱਕੜ, ਮਨੋਜ ਦੂਆ, ਸੁਰਜੀਤ ਸਿੰਘ ਗੁਰਸੇਵਕ, ਕੁਲਪ੍ਰੀਤ ਸਿੰਘ ਮਲੋਹਤਰਾ, ਹਰਪ੍ਰੀਤ ਸਿੰਘ ਦਰੇੜਾ, ਪੁਨੀਤ ਕੁਮਾਰ, ਮਨੋਜ ਬਾਂਸਲ, ਜਸਵੰਤ ਸਿੰਘ ਸਮੇਤ UCPMA ਦੇ ਕਈ ਆਗੂ ਮੋਜ਼ੂਦ ਸਨ, ਸਾਰੇ ਆਗੂਆਂ ਨੇ ਅਜੀਤ ਸਿੰਗਲਾ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ 
ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਧਰਮਸ਼ਾਲਾ ਬੀ.ਆਰ.ਐਸ. ਨਗਰ ਵਿਖੇ ਮਹਾਰਾਜਾ ਅਗਰਸੇਨ ਸੇਵਾ ਸੰਘ ਦੀ ਹੋਈ AGM ਮੀਟਿੰਗ ਵਿੱਚ ਮੈਂਬਰਾਂ ਨੇ ਸਰਬ ਸੰਮਤੀ ਨਾਲ ਚੌਣ ਦੀ ਹਾਮੀ ਭਰਦਿਆਂ ਸ਼੍ਰੀ ਅਜੀਤ ਸਿੰਗਲਾ ਦੇ ਨਾਮ ਦਾ ਸਮਰੱਥਨ ਕੀਤਾ ਅਤੇ ਉਨ੍ਹਾਂ ਨੂੰ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ ਸੀ
