ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ

ਨਿਊਜ਼ ਪੰਜਾਬ

26 ਅਕਤੂਬਰ 2025

ਬਾਲੀਵੁੱਡ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਗੁਰਦੇ ਦੀ ਬਿਮਾਰੀ ਤੋੋਂ ਪੀੜਤ ਸਨ। ਉਨ੍ਹਾਂ ਨੇ 25 ਅਕਤੂਬਰ ਨੂੰ ਦੁਪਹਿਰ 2:30 ਵਜੇ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।ਸਤੀਸ਼ ਸ਼ਾਹ ਆਪਣੇ ਕਰੀਅਰ ਦੌਰਾਨ ਕਈ ਫਿਲਮਾਂ ਵਿੱਚ ਨਜ਼ਰ ਆਏ। ਹਾਲਾਂਕਿ, ਟੀਵੀ ਸ਼ੋਅ “ਸਾਰਾਭਾਈ ਵਰਸਿਜ਼ ਸਾਰਾਭਾਈ” ਵਿੱਚ ਇੰਦਰਵਦਨ ਸਾਰਾਭਾਈ ਉਰਫ ਇੰਦੂ ਦੀ ਭੂਮਿਕਾ ਵਿਚ ਨਜ਼ਰ ਆਏ। ਇਸ ਕਾਮੇਡੀ ਸ਼ੋਅ ਵਿੱਚ ਸਤੀਸ਼ ਦਾ ਰੋਲ ਸ਼ਾਨਦਾਰ ਸੀ। ਅੱਜ ਵੀ, ਸ਼ੋਅ ਦੀਆਂ ਕਲਿੱਪਾਂ ਇੰਸਟਾਗ੍ਰਾਮ ‘ਤੇ ਵਾਇਰਲ ਹੁੰਦੀਆਂ ਹਨ।