ਇੰਦੌਰ ‘ਚ ਭਿਆਨਕ ਸੜਕ ਹਾਦਸਾ;ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਦੀ ਧੀ ਪ੍ਰੇਰਨਾ ਬੱਚਨ ਸਮੇਤ 3 ਲੋਕਾਂ ਦੀ  ਹੋਈ ਮੌਤ

ਨਿਊਜ਼ ਪੰਜਾਬ

9 ਜਨਵਰੀ 2026

ਇੰਦੌਰ ਦੇ ਰਾਲਾਮੰਡਲ ਬਾਈਪਾਸ ‘ਤੇ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਦੀ ਧੀ ਪ੍ਰੇਰਨਾ ਬੱਚਨ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਵਿੱਚ ਕਾਰ ਚਲਾ ਰਹੇ ਪ੍ਰਖਰ ਕਾਸਲੀਵਾਲ ਅਤੇ ਮਾਨਸਿੰਧੂ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਨੁਸ਼ਕਾ ਨਾਮ ਦੀ ਨੌਜਵਾਨ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸਾਰੇ ਦੋਸਤ ਜਨਮਦਿਨ ਮਨਾਕੇ ਵਾਪਸ ਆ ਰਹੇ ਸਨ ਕਿ ਸਵੇਰੇ ਕਰੀਬ 5:15 ਵਜੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।