ਨਿਊਜ਼ ਪੰਜਾਬ
ਲੁਧਿਆਣਾਃ 25 ਅਕਤੂਬਰ – ਸਰਬ ਰੋਗ ਕਾ ਅਉਖਦਿ ਨਾਮੁ ਮਿਸ਼ਨ ਦੇ 1987 ਤੋ ਲੁਧਿਆਣਾ ਵਿੱਚ ਮੁੱਖ ਸੇਵਾਦਾਰ ਡਾ. ਬਲਵੰਤ ਸਿੰਘ ਨਮਿਤ ਭੋਗ ਤੇ ਅਰਦਾਸ 26 ਅਕਤੂਬਰ ਐਤਵਾਰ ਨੂੰ 385 ਐੱਲ, ਮਾਡਲ ਟਾਊਨ ਲੁਧਿਆਣਾ ਵਿਖੇ 10.30 ਵਜੇ ਸਵੇਰੇ ਤੋਂ 12.30 ਵਜੇ ਤੀਕ ਹੋਵੇਗੀ।
ਡਾ. ਬਲਵੰਤ ਸਿੰਘ ਜੀ ਦਾ ਦੇਹਾਂਤ 14 ਅਕਤੂਬਰ 2025 ਆਪਣੀ ਇਕਲੌਤੀ ਬੇਟੀ ਇੰਜ. ਗਗਨਦੀਪ ਕੌਰ ਕੋਲ ਡੈਟਰਾਇਟ(ਅਮਰੀਕਾ) ਵਿੰਚ ਹੋ ਗਿਆ ਸੀ।

ਸਰਬ ਰੋਗ ਕਾ ਅਉਖਦਿ ਮਿਸ਼ਨ ਦੀ ਲੁਧਿਆਣਾ ਇਕਾਈ ਵੱਲੋਂ 26 ਅਕਤੂਬਰ ਐਤਵਾਰ ਨੂੰ 385 ਐੱਲ, ਮਾਡਲ ਟਾਊਨ ਲੁਧਿਆਣਾ ਵਿਖੇ 10.30 ਵਜੇ ਸਵੇਰੇ ਤੋਂ 12.30 ਵਜੇ ਤੱਕ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪੁੱਜਣ ਦੀ ਬੇਨਤੀ ਹੈ।
–_——-
ਅੱਜ ਭੋਗ ਉੱਤੇ ਵਿਸ਼ੇਸ਼ – ਡਾਕਟਰ ਬਲਵੰਤ ਸਿੰਘ 
ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੇ ਬਾਨੀ ਡਾਕਟਰ ਹਰਦਿਆਲ ਸਿੰਘ (ਆਈ ਏ ਐਸ) ਦੇ ਛੋਟੇ ਭਰਾ ਡਾਕਟਰ ਬਲਵੰਤ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਅਮਰੀਕਾ ਦੀ ਧਰਤੀ ਉੱਤੇ ਅਕਾਲ ਚਲਾਣਾ ਕਰ गष्टे।
ਸਵ.ਡਾਕਟਰ ਬਲਵੰਤ ਸਿੰਘ ਦਾ ਜਨਮ ਸ੍ਰ. ਭਗਤ ਸਿੰਘ ਪਿਤਾ ਅਤੇ ਮਾਤਾ ਸੰਤ ਕੌਰ ਦੇ ਘਰ ਸੈਦਪੁਰ (ਕਪੂਰਥਲਾ) ਵਿੱਚ ਹੋਇਆ। ਆਪ ਜੀ ਨੇ ਮੈਡੀਕਲ ਸਾਇੰਸ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਮੈਡੀਕਲ ਐਮ ਬੀ ਬੀ ਐਸ ਰਾਮਦਾਸ ਕਾਲਜ ਅੰਮ੍ਰਿਤਸਰ ਤੋਂ ਕੀਤੀ। ਭਾਰਤੀ ਫੌਜ ਵਿੱਚ ਮੈਡੀਕਲ ਕੋਰ ਸੇਵਾਵਾਂ ਅਧੀਨ ਡਿਊਟੀ ਤਨਦੇਹੀ ਲਗਨ ਨਾਲ ਨਿਭਾਈ।
ਫਿਰ ਆਪ ਜੀ ਆਪਣੇ ਵੱਡੇ ਭਰਾ ਡਾਕਟਰ ਹਰਦਿਆਲ ਸਿੰਘ ਦੇ ਕਹਿਣ ਉੱਤੇ ਮਾਡਲ ਟਾਊਨ ਵਿੱਚ ਮੈਡੀਕਲ ਪਟੀਸ਼ਨਰ ਦੇ ਤੌਰ ਤੇ ਕੰਮ ਕਰਨ ਲੱਗੇ ਉਸ ਤੋਂ ਬਾਅਦ ਮਿਸ਼ਨ ਨਾਲ ਜੁੜ ਕੇ ਮਾਡਲ ਟਾਊਨ ਦੇ ਜੰਝ ਘਰ ਵਿੱਚ ਪਹਿਲਾਂ ਕੈਂਪ ਲਾਇਆ ਜਿਸ ਵਿੱਚ ਸੰਗਤਾਂ ਪੁੱਜੀਆਂ ਇਸ ਕੈਂਪ ਦੇ ਵਿੱਚ ਗੁਰਬਾਣੀ ਵਖਿਆਨ ਕੀਰਤਨ ਤੋਂ ਇਲਾਵਾ ਡਾਕਟਰ ਬਲਵੰਤ ਸਿੰਘ ਨੇ ਆਪਣੇ ਲੈਕਚਰ ਦੇ ਨਾਲ ਆਈ ਹੋਈ ਸੰਗਤ ਨੂੰ ਗੁਰੂ ਨਾਲ ਜੋੜਿਆ ਉਸ ਤੋਂ ਬਾਅਦ ਘਰਾਂ ਵਿੱਚ ਜਾ ਕੇ ਕੈਂਪ ਲਾਉਣੇ ਸ਼ੁਰੂ ਕੀਤੇ। ਇਹ ਸਾਰਾ ਸੇਵਾ ਤੇ ਮਿਸ਼ਨ ਦਾ ਕੰਮ ਉਹਨਾਂ ਦੀ ਧਰਮ ਪਤਨੀ ਪ੍ਰਿੰਸੀਪਲ ਹਰਮੀਤ ਕੌਰ ਪ੍ਰਿੰਸੀਪਲ ਰਾਮਗੜੀਆ ਕਾਲਜ ਦੇ ਸਹਿਯੋਗ ਸਦਕਾ ਹੋਇਆ।ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਂਪ ਲਾ ਕੇ ਅਨੇਕਾਂ ਰੋਗੀਆਂ ਨੂੰ ਗੁਰਬਾਣੀ ਸ਼ਬਦ ਕਥਾ ਵਿਚਾਰਾਂ ਰਾਹੀਂ ਠੀਕ ਕਰਨ ਦੀ ਸੇਵਾ ਕੀਤਾ। ਉਹਨਾਂ ਨੇ ਮਿਸ਼ਨ ਦੇ ਪ੍ਰੋਗਰਾਮ ਨੂੰ ਅੱਜ ਦੇ ਇਲੈਕਟਰੋਨਿਕ ਸਾਧਨਾਂ ਰਾਹੀਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਜੋ ਹੁਣ ਤੱਕ ਚੱਲ ਰਿਹਾ ਹੈ।
ਹਰ ਸਮੇਂ ਗੁਰੂ ਦੇ ਚਰਨਾਂ ਨਾਲ ਲਗਨ ਦ੍ਰਿੜਤਾ ਧਾਰਮਿਕ ਸ਼ਰਧਾ ਦੇ ਨਾਲ ਪਿਆਰ ਕਰਨ ਵਾਲੇ ਡਾਕਟਰ ਬਲਵੰਤ ਸਿੰਘ ਆਪਣੀ ਪੁੱਤਰੀ ਦੇ ਕੋਲ ਅਮਰੀਕਾ ਦੇ ਵਿੱਚ ਅਕਾਲ ਚਲਾਣਾ ਕਰ ਗਏ ਉੱਥੇ ਵੀ ਉਹਨਾਂ ਦੀਆਂ ਧਾਰਮਿਕ ਰਸਮਾਂ ਹੋਈਆਂ ਤੇ ਡਾਕਟਰ ਸਾਹਿਬ ਖੁਦ ਹੀ ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਟਰੱਸਟ ਨੂੰ ਸਮਰਪਿਤ ਸਨ ਤੇ ਉਹਨਾਂ ਦੀ ਯਾਦ ਵਿੱਚ ਅੱਜ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਟਰੱਸਟ ਮਾਡਲ ਟਾਉਨ ਲੁਧਿਆਣਾ ਦੇ ਵਿੱਚ ਡਾਕਟਰ ਬਲਵੰਤ ਸਿੰਘ ਜੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਕੀਰਤਨ ਤੋਂ ਬਾਅਦ ਸ਼ਰਧਾਜਲੀ ਸਮਾਗਮ ਹੋਵੇਗਾ।
ਧੰਨਵਾਦ : ਸੁਖਬਾਣੀ – ਪੱਤਰਕਾਰ ਬਲਬੀਰ ਸਿੰਘ ਬੱਬੀ ਮਾਛੀਵਾੜਾ ਸਾਹਿਬ
