ਨਿਊਜ਼ ਪੰਜਾਬ
24 ਅਕਤੂਬਰ 2025
ਦਿੱਲੀ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ, ਇਨ੍ਹਾਂ ਵਿੱਚੋਂ ਤਿੰਨ ਸਕੂਲਾਂ ਦੀ ਜਾਂਚ ਤੋਂ ਬਾਅਦ, ਧਮਕੀਆਂ ਨੂੰ ਝੂਠਾ ਐਲਾਨਿਆ ਗਿਆ ਹੈ। ਇੱਕ ਸਕੂਲ ਵਿੱਚ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ।
ਦਿੱਲੀ ਦੇ ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ ਉਹ ਦਵਾਰਕਾ, ਗੋਇਲ ਡਾਇਰੀ ਅਤੇ ਪ੍ਰਸਾਦ ਨਗਰ ਵਿੱਚ ਸਥਿਤ ਹਨ। ਅੱਗ ਬੁਝਾਊ ਅਤੇ ਪੁਲਿਸ ਦੀਆਂ ਗੱਡੀਆਂ ਮੌਕੇ ‘ਤੇ ਤਾਇਨਾਤ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
