ਅੰਗਰੇਜ਼ਾਂ ਦੇ ਜੇਲ੍ਹਰ ਵਜੋਂ ਮਸ਼ਹੂਰ ਹੋਏ ਕਾਮੇਡੀਅਨ ਅਤੇ ਐਕਟਰ ਅਸਰਾਨੀ ਦੀ ਮੌਤ – ਫਿਲਮ ‘ਸ਼ੋਲੇ’ ਸਮੇਤ ਕਈ ਪ੍ਰਸਿੱਧ ਫ਼ਿਲਮਾਂ ਵਿੱਚ ਕੀਤਾ ਸੀ ਕੰਮ 

ਫਿਲਮ ‘ਸ਼ੋਲੇ’ ਵਿਚ ਜੇਲ੍ਹਰ ਦਾ ਕਿਰਦਾਰ ਕਰਕੇ ਮਸ਼ਹੂਰ ਹੋਏ ਕਾਮੇਡੀਅਨ ਅਤੇ ਐਕਟਰ ਗਵਰਧਨ ਅਸਰਾਨੀ ਦੀ 84 ਸਾਲ ਦੀ ਉਮਰ ਵਿੱਚ ਸੋਮਵਾਰ ਦੁਪਹਿਰ ਮੌਤ ਹੋ ਗਈ । ਉਹ ਬੀਤੇ ਚਾਰ ਦਿਨ ਤੋਂ ਮੁੰਬਈ ਦੇ ਸਿਹਤਯਾਨਿ ਹਸਪਤਾਲ ਵਿੱਚ ਇਲਾਜ਼ ਅਧੀਨ ਸਨ । ਸੋਮਵਾਰ ਦੁਪਹਿਰ ਤਿੰਨ ਵਜੇ ਉਹਨਾ ਅੰਤਿਮ ਸਾਹ ਲਿਆ ।

ਰਾਜੇਸ਼ ਖੰਨਾ ਨਾਲ 25 ਫਿਲਮਾਂ

ਆਪਣੀ ਪਹਿਲੀ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਨਾਲ ਦਿਲ ਜਿੱਤਣ ਵਾਲੇ ਅਸਰਾਨੀ ਨੇ 1967 ਵਿੱਚ ਇੱਕ ਗੁਜਰਾਤੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ। ਉਸਨੇ ਚਾਰ ਹੋਰ ਗੁਜਰਾਤੀ ਫਿਲਮਾਂ ਵਿੱਚ ਕੰਮ ਕੀਤਾ। 1971 ਤੋਂ ਬਾਅਦ, ਅਸਰਾਨੀ ਨੂੰ ਇੱਕ ਕਾਮੇਡੀਅਨ ਜਾਂ ਅਦਾਕਾਰ ਦੇ ਦੋਸਤ ਵਜੋਂ ਕਾਸਟ ਕੀਤਾ ਜਾਣ ਲੱਗਾ। ਉਸਨੇ 1970 ਤੋਂ 1979 ਤੱਕ 101 ਫਿਲਮਾਂ ਵਿੱਚ ਕੰਮ ਕੀਤਾ। ਫਿਲਮ ‘ਨਮਕ ਹਰਾਮ’ ਵਿੱਚ ਕੰਮ ਕਰਨ ਤੋਂ ਬਾਅਦ, ਅਸਰਾਨੀ ਅਤੇ ਰਾਜੇਸ਼ ਖੰਨਾ ਦੋਸਤ ਬਣ ਗਏ। ਇਸ ਤੋਂ ਬਾਅਦ, ਜਦੋਂ ਵੀ ਰਾਜੇਸ਼ ਖੰਨਾ ਕਿਸੇ ਫਿਲਮ ਵਿੱਚ ਕੰਮ ਕਰਦੇ ਸਨ, ਉਹ ਨਿਰਮਾਤਾਵਾਂ ਨੂੰ ਅਸਰਾਨੀ ਨੂੰ ਕਾਸਟ ਕਰਨ ਲਈ ਕਹਿੰਦੇ ਸਨ। ਅਸਰਾਨੀ ਨੇ ਰਾਜੇਸ਼ ਖੰਨਾ ਨਾਲ 25 ਫਿਲਮਾਂ ਵਿੱਚ ਕੰਮ ਕੀਤਾ।

ਅਸਰਾਨੀ ਦੀਆਂ ਹਿੱਟ ਫਿਲਮਾਂ

1970 ਦੇ ਦਹਾਕੇ ਵਿੱਚ ਅਸਰਾਨੀ ਨੇ ਕਈ ਫਿਲਮਾਂ ਵਿੱਚ ਕਾਮੇਡੀਅਨ ਭੂਮਿਕਾ ਨਿਭਾਈ। ਇਨ੍ਹਾਂ ਫਿਲਮਾਂ ਵਿੱਚ ‘ਸ਼ੋਲੇ’, ‘ਚੁਪਕੇ ਚੁਪਕੇ’, ‘ਛੋਟੀ ਸੀ ਬਾਤ’, ‘ਰਾਫੂ ਚੱਕਰ’, ‘ਫਕੀਰਾ’, ‘ਹੀਰਾ ਲਾਲ ਪੰਨਾਲਾਲ’ ਅਤੇ ‘ਪਤੀ ਪਤਨੀ ਔਰ ਵੋ’ ਸ਼ਾਮਲ ਹਨ। ਕਈ ਫਿਲਮਾਂ ‘ਚ ਕਾਮੇਡੀਅਨ ਦੀ ਭੂਮਿਕਾ ਨਿਭਾਅ ਚੁੱਕੇ ਅਸਰਾਨੀ ਨੇ ”ਖੂਨ ਪਸੀਨਾ” ”ਚ ਵੀ ਗੰਭੀਰ ਭੂਮਿਕਾ ਨਿਭਾਈ ਹੈ।

2000 ਦੇ ਦਹਾਕੇ ਵਿੱਚ, ਅਸਰਾਨੀ ਨੇ ਕਈ ਕਾਮੇਡੀ ਫਿਲਮਾਂ ਵਿੱਚ ਯਾਦਗਾਰੀ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ “ਚੁਪ ਚੁਪ ਕੇ,” “ਹੇਰਾ ਫੇਰੀ,” “ਹਲਚਲ,” “ਦੀਵਾਨੇ ਹੋਏ ਪਾਗਲ,” “ਗਰਮ ਮਸਾਲਾ,” “ਭਾਗਮ ਭਾਗ” ਅਤੇ “ਮਾਲਾਮਾਲ ਵੀਕਲੀ” ਸ਼ਾਮਲ ਹਨ।