ਸਵਰਨਕਾਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਕੇਸ਼ਵ ਵਰਮਾ ਨੇ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੂੰ ਮਿੱਲ ਕੇ ਉਦਯੋਗ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

ਗੁਰਚਰਨ ਸਿੰਘ ਨਾਟੀ

ਲੁਧਿਆਣਾ, 19 ਅਕਤੂਬਰ – ਸਵਰਨਕਾਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਕੇਸ਼ਵ ਵਰਮਾ ਨੇ ਪੰਜਾਬ ਦੇ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੂੰ ਮਿੱਲ ਕੇ ਦਿਵਾਲੀ ਦੀਆਂ ਸ਼ੁੱਭ ਕਾਮਨਾਵਾਂ ਭੇਟ ਕਰਦਿਆਂ ਪੰਜਾਬ ਦੇ ਚੰਗੇ ਭਵਿੱਖ ਅਤੇ ਉਦਯੋਗ ਚੜ੍ਹਦੀਕਲਾ ਦੀ ਕਾਮਨਾ ਕੀਤੀ, ਇਸ ਸਮੇਂ ਉਨ੍ਹਾਂ ਦੇ ਨਾਲ ਕੌਂਸਲਰ ਸੋਹਨ ਸਿੰਘ ਗੋਗਾ, ਰੋਹਿਤ ਵਰਮਾ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ ਲੁਧਿਆਣਾ ( ਸ਼ਹਿਰੀ ), ਦਲਬੀਰ ਸਿੰਘ ਫਤਿਆਬਾਦੀ, ਸਤਨਾਮ ਵਰਮਾ, ਗੁਰਚਰਨ ਸਿੰਘ ਨਾਟੀ ਰਾਜਪੂਤ,ਤੇ ਹੋਰ ਆਗੂ ਵੀ ਮੋਜ਼ੂਦ ਸਨ,

ਸ਼੍ਰੀ ਸੰਜੀਵ ਅਰੋੜਾ ਕੈਬਨਿਟ ਮੰਤਰੀ ਪੰਜਾਬ ਨੇ ਵਫਦ ਨੂੰ ਦੱਸਿਆ ਕਿ ਰਾਜ ਉਦਯੋਗ ਦੀ ਬੇਹਤਰੀ ਲਈ ਪੂਰੇ ਯਤਨ ਕਰ ਰਹੇ ਹਨ ਅਤੇ ਹੁਣ ਪੰਜਾਬ ਵਿੱਚ ਉਦਯੋਗ ਸਥਾਪਿਤ ਕਰਨਾ ਹੋਰ ਸੌਖਾ ਹੋ ਗਿਆ ਹੈ ਅਤੇ ਵੱਡੇ ਉਦਯੋਗਪਤੀ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਲੈ ਰਹੇ ਹਨ, ਸਵਰਨਕਾਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਕੇਸ਼ਵ ਵਰਮਾ ਨੇ ਉਦਯੋਗ ਦੀ ਤੱਰਕੀ ਲਈ ਕੀਤੇ ਜਾ ਰਹੇ ਯਤਨਾਂ ਲਈ ਸ਼੍ਰੀ ਸੰਜੀਵ ਅਰੋੜਾ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ