ਢਾਕਾ ਹਵਾਈ ਅੱਡੇ ਦੇ ਕਾਰਗੋ ਟਰਮੀਨਲ ‘ਤੇ ਲੱਗੀ ਅੱਗ,ਸਾਰੀਆਂ ਉਡਾਣਾਂ ਹੋਈਆਂ ਰੱਦ 

ਨਿਊਜ਼ ਪੰਜਾਬ

ਢਾਕਾ, 18 ਅਕਤੂਬਰ, 2025

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਦੁਪਹਿਰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਏਅਰਪੋਰਟ ਦੇ ਕਾਰਗੋ ਟਰਮੀਨਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਸੰਘਣਾ ਗੁਬਾਰ ਦੇਖਦਿਆਂ ਹੀ ਏਅਰਪੋਰਟ ‘ਤੇ ਹੜਕੰਪ ਮੱਚ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਸਾਰੀਆਂ ਉਡਾਣਾਂ ਦਾ ਸੰਚਾਲਨ ਰੋਕ ਦਿੱਤਾ ਗਿਆ।