ਬਿਹਾਰ ਵਿਧਾਨ ਸਭਾ ਚੋਣਾਂ ਲਈ AAP ਨੇ 48 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ,ਹੁਣ ਤੱਕ 59 ਸੀਟਾਂ’ਤੇ ਉਮੀਦਵਾਰ ਐਲਾਨੇ

ਨਿਊਜ਼ ਪੰਜਾਬ

15 ਅਕਤੂਬਰ 2025

ਆਮ ਆਦਮੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 48 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਆਮ ਆਦਮੀ ਪਾਰਟੀ ਬਿਹਾਰ ਦੀਆਂ ਸਾਰੀਆਂ 243 ਸੀਟਾਂ ‘ਤੇ ਚੋਣ ਲੜ ਰਹੀ ਹੈ। 48 ਉਮੀਦਵਾਰਾਂ ਦੀ ਇਸ ਦੂਜੀ ਸੂਚੀ ਦੇ ਜਾਰੀ ਹੋਣ ਦੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੁੱਲ 59 ਵਿਧਾਨ ਸਭਾ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਬੇਗੂਸਰਾਏ, ਬਾਂਕੀਪੁਰ, ਕੁਸ਼ੇਸ਼ਵਰਸਥਾਨ ਅਤੇ ਫੁਲਵਾੜੀ ਸ਼ਰੀਫ ਵਰਗੀਆਂ ਸੀਟਾਂ ਲਈ ਉਮੀਦਵਾਰ ਸ਼ਾਮਲ ਸਨ।