ਨਿਊਜ਼ ਪੰਜਾਬ
14 ਅਕਤੂਬਰ 2025
ਓਪੀ ਸਿੰਘ ਨੂੰ ਹਰਿਆਣਾ ਦੇ ਨਵੇਂ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਓਪੀ ਸਿੰਘ ਇਸ ਸਮੇਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਵਜੋਂ ਤਾਇਨਾਤ ਹਨ। ਓਪੀ ਸਿੰਘ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਦਸੰਬਰ 2025 ਵਿੱਚ ਸੇਵਾਮੁਕਤ ਹੋ ਰਹੇ ਹਨ। ਇਸ ਵੇਲੇ ਉਹ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਵਜੋਂ ਤਾਇਨਾਤ ਸਨ। ਓਪੀ ਸਿੰਘ ਮੂਲ ਰੂਪ ਵਿੱਚ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਘਿਰੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ‘ਤੇ ਭੇਜੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਭਾਜਪਾ ਸਰਕਾਰ ਨੇ ਕੱਲ੍ਹ ਦੇਰ ਰਾਤ ਇਹ ਹੁਕਮ ਜਾਰੀ ਕੀਤਾ।
