ਨਿਊਜ਼ ਪੰਜਾਬ
13 ਅਕਤੂਬਰ 2025
ਪੰਜਾਬ ਦੀ ਲੁਧਿਆਣਾ ਸੈਂਟਰਲ ਜੇਲ੍ਹ ਦੇ ਅਸਿਸਟੈਂਟ ਸੁਪਰਟੈਂਡੈਂਟ ਨੂੰ ਨਸ਼ੇ ਅਤੇ ਮੋਬਾਈਲ ਸਪਲਾਈ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਂਚ CRPF ਦੇ ਕਰਮਚਾਰੀਆਂ ਦੀ ਮਦਦ ਨਾਲ ਕੀਤੀ ਗਈ। ਪੁਲਿਸ ਦੇ ਮੁਤਾਬਕ, LED ਲਾਈਟ ਦੀ ਬਾਡੀ ਵਿੱਚ ਡਬਲ ਟੇਪ ਲਾ ਕੇ ਨਸ਼ਾ ਅਤੇ 10 ਮੋਬਾਈਲ ਛੁਪਾ ਕੇ ਰੱਖੇ ਗਏ ਸਨ। ਜਦੋਂ ਪੁਲਿਸ ਨੇ 2 ਹਵਾਲਾਤੀਆਂ ਨੂੰ ਫੜਿਆ, ਤਾਂ ਪੁੱਛਗਿਸ਼ ਦੌਰਾਨ ਉਨ੍ਹਾਂ ਨੇ ਅਸਿਸਟੈਂਟ ਸੁਪਰਟੈਂਡੈਂਟ ਦਾ ਨਾਮ ਲਿਆ।ਤਿੰਨਾਂ ਆਰੋਪੀਆਂ ਖ਼ਿਲਾਫ ਧਾਰਾ 20, 22, 29, 52-A(1) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
