ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ DGP ਦੇ ਪੁੱਤਰ ਦਾ  ਹਾਰਟ ਅਟੈਕ ਨਾਲ ਦੇਹਾਂਤ

ਨਿਊਜ਼ ਪੰਜਾਬ

10 ਅਕਤੂਬਰ 2025

ਰਾਜਸਥਾਨ ਦੇ ਟੋਂਕ-ਸਵਾਈ ਮਾਧੋਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਡੀਜੀਪੀ ਹਰੀਸ਼ ਚੰਦਰ ਮੀਣਾ ਦੇ ਇਕਲੌਤੇ ਪੁੱਤਰ ਹਨੂਮੰਤ ਮੀਣਾ  ਦਾ ਕੱਲ ਦੁਪਹਿਰ ਲਗਭਗ 3 ਵਜੇ ਅਚਾਨਕ ਦੇਹਾਂਤ ਹੋ ਗਿਆ। ਹਨੂਮੰਤ ਮੀਣਾ ਇੱਕ ਕਾਰੋਬਾਰੀ ਸਨ। ਛਾਤੀ ਵਿੱਚ ਦਰਦ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ 5 ਵਜੇ ਜੈਪੁਰ ਦੇ ਆਦਰਸ਼ ਨਗਰ ਵਿੱਚ ਮੁਕਤੀ ਧਾਮ ਵਿੱਚ ਕੀਤਾ ਗਿਆ।