ਨਿਊਜ਼ ਪੰਜਾਬ
9 ਅਕਤੂਬਰ 2025
ਇੰਡਸਟਰੀ ਦੇ ਹਰ ਮਸਲੇ ਦਾ ਹਲ ਲਈ ਪੰਜਾਬ ਸਰਕਾਰ ਵਚਨਬੱਧ ਹੈ ਇਹ ਵਿਚਾਰ ਲੁਧਿਆਣਾ ਦੇ ਇੰਡਸਟਰੀ ਆਗੂ ਅਤੇ ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਕੇਸ਼ਵ ਵਰਮਾ ਜੀ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਆਹੋਦੇਦਾਰ ਨਾਲ ਮੀਟਿੰਗ ਕਰਨ ਉਪਰੰਤ ਕਹੇ ਇਸ ਸਮੇ ਇੰਦਰਜੀਤ ਸਿੰਘ ਨਵਯੁੱਗ ਮੀਤ ਪ੍ਰਧਾਨ,ਰਜਿੰਦਰ ਸਿੰਘ ਸਰਹਾਲੀ ਸੈਕਰੇਟਰੀ ,ਜੋਇੰਟ ਸੈਕਰੇਟਰੀ ਸੁਰਿੰਦਰਪਾਲ ਸਿੰਘ ਮੱਕੜ,ਪ੍ਰਚਾਰ ਸੈਕਰੇਟਰੀ ਮਨੋਜ ਦੁਆ,ਨੇ ਚੇਅਰਮੈਨ ਨੂੰ ਜੀਆਇਆ ਆਖਿਆ ਅਤੇ ਇੰਡਸਟਰੀ ਦੀਆ ਸਮੱਸਿਆਵਾਂ ਤੋ ਜਾਣੂੰ ਕਰਵਾਇਆ,ਚੇਅਰਮੈਨ ਨੇ ਸਨਅਤਕਾਰਾਂ ਦੀਆ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗ ਦੇ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਕੇ ਹਲ ਕੀਤਾ ਜਾਵੇਗਾ ਅਤੇ ਜ਼ਲਦੀ ਜੀਐੱਸਟੀ ਵਿਭਾਗ ਦੀ ਸਮੱਸਿਆ ਦੇ ਹੱਲ ਲਈ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਦਾ ਸਮਾ ਲੇਕੇ ਇੰਡਸਟਰੀ ਦਾ ਵਫ਼ਦ ਮਿਲੇਗਾ ਇਸ ਸਮੇ ਗੁਰਚਰਨ ਸਿੰਘ ਨਾਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ,ਸਤਨਾਮ ਵਰਮਾ ਜੀ,ਅਮਰਜੀਤ ਸਿੰਘ ਬਿਗ ਮੈਨ,ਦਲਬੀਰ ਸਿੰਘ ਆਦਿ ਹਾਜ਼ਰ ਸਨ
