ਮੱਧ ਪ੍ਰਦੇਸ਼ ਖੰਘ ਦੇ ਸਿਰਪ ਦਾ ਮਾਮਲਾ: ਮੱਧ ਪ੍ਰਦੇਸ਼ ਵਿੱਚ, ਪੁਲਿਸ ਨੇ ‘ਕੋਲਡ੍ਰਿਫ’ ਖੰਘ ਦੇ ਸਿਰਪ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੰਪਨੀ ਦੇ ਮਾਲਕ ਐਸ ਰੰਗਨਾਥਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ।
ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਕਿਹਾ ਕਿ ਸ੍ਰੇਸਨ ਫਾਰਮਾ ਦੇ ਮਾਲਕ ਐਸ ਰੰਗਨਾਥਨ ਨੂੰ ਕੱਲ੍ਹ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਚੇਨਈ (ਤਾਮਿਲਨਾਡੂ) ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਟ੍ਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ, ਉਸਨੂੰ ਛਿੰਦਵਾੜਾ (ਮੱਧ ਪ੍ਰਦੇਸ਼) ਲਿਆਂਦਾ ਜਾਵੇਗਾ। ਗੋਵਿੰਦਨ ਨੂੰ ਮਿਲਾਵਟੀ ਖੰਘ ਦੀ ਦਵਾਈ ਕੋਲਡਰਿਫ ਕਾਰਨ ਘੱਟੋ-ਘੱਟ 20 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਤੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ 5 ਅਕਤੂੁਬਰ ਤੋਂ ਗੋਵਿੰਦਨ ਦੀ ਪੈੜ ਨੱਪਣ ਲਈ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਉਸ ਨੂੰ ਅੱਜ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਹਿਰਾਸਤ ਵਿਚ ਲੈਣ ਮਗਰੋਂ ਕਾਂਚੀਪੁਰਮ ਸਥਿਕ ਕੰਪਨੀ ਦੀ ਫੈਕਟਰੀ ਵਿਚ ਲਿਜਾਇਆ ਗਿਆ, ਜਿੱਥੋਂ ਕਈ ਅਹਿਮ ਦਸਤਾਵੇਜ਼ ਕਬਜ਼ੇ ਵਿਚ ਲਏ ਗਏ ਹਨ। ਖੰਘ ਦੀ ਇਸ ਜ਼ਹਿਰੀਲੀ ਦਵਾਈ ਕਰਕੇ ਸਭ ਤੋਂ ਵੱਧ ਮੌਤਾਂ ਛਿੰਦਵਾੜਾ ਵਿਚ ਹੋਈਆਂ ਹਨ।
