ਸ਼੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਪਟਾਕਿਆਂ ਕਾਰਨ ਭਗਦੜ

ਨਿਊਜ਼ ਪੰਜਾਬ

7 ਅਕਤੂਬਰ 2025

ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਮੌਕੇ ’ਤੇ ਭਗਦੜ ਦੀ ਸਥਿਤੀ ਬਣ ਗਈ।ਪਟਾਕਿਆਂ ਵਿਚੋਂ ਨਿਕਲਿਆ ਬਰੂਦ ਸੰਗਤਾਂ ਉੱਤੇ ਵੱਜਿਆ, ਜਿਸ ਨਾਲ ਕਈਆਂ ਦੇ ਕੱਪੜੇ ਸੜ ਗਏ। ਅਚਾਨਕ ਘਟਨਾ ਕਾਰਨ ਸੰਗਤਾਂ ਵਿੱਚ ਭਗਦੜ ਜਿਹੀ ਸਥਿਤੀ ਬਣ ਗਈ।ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ।

ਮੌਕੇ ’ਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਪਾਇਆ ਅਤੇ ਵੱਡੇ ਹਾਦਸੇ ਤੋਂ ਬਚਾਅ ਰਿਹਾ।