ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ – ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ, ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਦੀ ਪ੍ਰਬੰਧਕ ਕਮੇਟੀ ਅਤੇ ਲੁਧਿਆਣੇ ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਦੇ ਸਹਿਯੋਗ ਸਦਕਾ ਮਿਤੀ 03ਦਿਨ ਸ਼ੁਕਰਵਾਰ ਨੂੰ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਵਿਖੇ ਸ਼ਾਮ ਨੂੰ 3 ਵੱਜੇ ਤੋਂ 5 ਵੱਜੇ ਤੱਕ ਹੋਏ ਇਹ ਜਾਣਕਾਰੀ ਦਿਦੀਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸੀਆਂ ਕੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ 350 ਵੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ 9 ਮੁਹੱਲਾ ਦੇ ਸਲੋਕ ਅਤੇ ਕੀਰਤਨ ਦੀ ਲੜੀ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜਿਸ ਵਿੱਚ ਲੁੱਧਿਆਣੇ ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਨੂੰ ਸਦਾ ਦਿੱਤਾ ਜਾਂਦਾ ਹੈ। ਜਿਸ ਵਿੱਚ ਅੱਜ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਬਸੰਤ ਐਵੇਨਿਊ ਲੁਧਿਆਣਾ ਅਤੇ ਦਸ਼ਮੇਸ਼ ਅਕੈਡਮੀ ਫ਼ੀਲਡ ਗੰਜ ਦੀ ਇਸਤ੍ਰੀ ਸਤਿ ਸੰਗ ਸਭਾ 9ਵੇਂ ਮੁਹੱਲਾ ਦੇ ਸਲੋਕ ਅਤੇ ਕੀਰਤਨ ਦੀ ਸੇਵਾ ਨਿਭਾਈ ਇਹ ਪ੍ਰੋਗਰਾਮ ਨਿਰੰਤਰ ਜਾਰੀ ਰਹਿਣਗੇ ਜੋ ਹਰ ਹਫਤੇ ਸ਼ੁਕਰਵਾਰ ਨੂੰ 3 ਵੱਜੇ ਤੋਂ 5 ਵੱਜੇ ਤੱਕ ਹੁੰਦੇ ਹਨ । ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਗੁਰਦੁਵਾਰਾ ਸਾਹਿਬ ਪੌਣਚਕੇ ਆਪਣਾ ਜੀਵਨ ਸਫਲਾਂ ਕਰੋ ਅਤੇ ਗੁਰੂ ਸਾਹਿਬ ਜੀ ਦੀ ਚੱਲ ਰਹੀ 350ਵੀਂ ਸ਼ਹੀਦੀ ਸਤਾਬਦੀ ਨੂੰ ਸਾਰੇ ਇਕੱਠੇ ਹੋਕੇ ਵਧੀਆ ਤਰੀਕੇ ਨਾਲ ਮਨਾ ਸਕੀਏ ਅਤੇ ਗੁਰੂ ਸਾਹਿਬ ਦੇ ਦੱਸੇ ਹੋਏ ਸਿਧਾਂਤਾ ਤੇ ਚੱਲ ਸਕੀਏ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਮਾਗਮ ਵਿੱਚ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਤੇਜਿੰਦਰ ਸਿੰਘ ਗੁਰਦੁਵਾਰਾ ਬਸੰਤ ਐਵੇਨਿਊ ਬੀਬੀ ਬੇਅੰਤ ਕੌਰ,, ਤਰਨਜੀਤ ਕੌਰ, ਸਿਮਰਨ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਰਵਿੰਦਰ ਪਾਲ ਕੌਰ, ਰੋਜ਼ੀ ਕੌਰ,ਮਨਜੀਤ ਕੌਰ, ਦਵਿੰਦਰ ਕੌਰ ਰਾਜਨੀਇੰਦਰ ਕੌਰ ਰਵਿੰਦਰ ਕੌਰ ਰਹੇਜਾ, ਕਰਮਜੀਤ ਕੌਰ ਪਰਮਜੀਤ ਕੌਰ ਕੁਲਜੀਤ ਕੌਰ ਗੁਰਜੀਤ ਕੌਰ ਭੁਪਿੰਦਰ ਕੌਰ ਤੇਜਿੰਦਰ ਕੌਰ ਮਲਵਿੰਦਰ ਕੌਰ ਹਰਦੀਪ ਕੌਰ ਅਮਨਦੀਪ ਕੌਰ