ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ’ਚ ਡਬਲ Murder;NRI ਵਿਅਕਤੀ ਸਮੇਤ 1 ਮਹਿਲਾ ਦੀ ਮੌਤ,ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਨਿਊਜ਼ ਪੰਜਾਬ

25 ਸਤੰਬਰ 2025

ਪੰਜਾਬ ਦੇ ਗੜ੍ਹਸ਼ੰਕਰ ਵਿੱਚ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੋਰਾਂਵਾਲੀ ਵਿੱਚ ਇੱਕ ਐਨਆਰਆਈ ਵਿਅਕਤੀ ਅਤੇ ਉਸ ਦੇ ਘਰ ਦੀ ਦੇਖਭਾਲ ਕਰਨ ਵਾਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ ਕਿਉਂਕਿ ਲਾਸ਼ਾਂ ਕੋਲੋਂ ਬਦਬੂ ਆਉਣ ਕਾਰਨ ਇਸਦਾ ਪਤਾ ਲੱਗਾ।

ਮ੍ਰਿਤਕ ਐਨਆਰਆਈ ਦੀ ਪਛਾਣ ਘਰ ਦੇ ਮਾਲਕ ਸੰਤੋਸ਼ ਸਿੰਘ (65) ਵਜੋਂ ਹੋਈ ਹੈ, ਜੋ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਲਗਭਗ ਤਿੰਨ ਮਹੀਨਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ (46) ਵਜੋਂ ਹੋਈ ਹੈ, ਜੋ ਪਿੰਡ ਬਾਠ (ਨੂਰਮਹਿਲ) ਦੀ ਰਹਿਣ ਵਾਲੀ ਸੀ, ਜੋ ਸੰਤੋਸ਼ ਸਿੰਘ ਦੇ ਘਰ ਦੀ ਦੇਖਭਾਲ ਕਰਦੀ ਸੀ।ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਘਰ ਨੂੰ ਬਾਹਰੋਂ ਤਾਲਾ ਲੱਗਿਆ ਦੇਖ ਕੇ ਮਨਜੀਤ ਕੌਰ ਦੀਆਂ ਧੀਆਂ ਅੰਦਰ ਕੰਧ ਟੱਪ ਕੇ ਵੜੀਆਂ। ਉਨ੍ਹਾਂ ਨੂੰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਲਾਸ਼ਾਂ ਅੰਦਰ ਪਈਆਂ ਮਿਲੀਆਂ। ਸੰਤੋਖ ਸਿੰਘ ਅਤੇ ਮਨਜੀਤ ਕੌਰ ਦੋਵਾਂ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ (ਡੀ) ਡਾ: ਮੁਕੇਸ਼ ਕੁਮਾਰ, ਡੀਐਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਐਸਐਚਓ ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ।