ਗੁਰਦੀਸ਼ ਕੌਰ ਗਰੇਵਾਲ

ਕੈਲਗਰੀ, 20 ਸਤੰਬਰ – ਕੈਲਗਰੀ ਦੀ ਸਰਬ ਅਕਾਲ ਸੰਗੀਤ ਸੋਸਾਇਟੀ ਵੱਲੋਂ ਬੀਤੀ ਰਾਤ ਕੀਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਦੇ ਪਹਿਲੇ ਦਿਨ ਹੀ ਉੱਘੇ ਕਲਾਕਾਰਾਂ ਨੇ ਪੁਰਾਤਨ ਭਾਰਤੀ ਸੰਗੀਤ ਨੂੰ ਵਿਦੇਸ਼ੀ ਧਰਤੀ ਤੇ ਜਿਉਂਦਾ ਕਰ ਵਿਖਾਇਆ ,
ਵਿਰਾਸਤੀ ਰਾਗਾਂ ਦੇ ਮਾਹਰ ਉਸਤਾਦ ਭਾਈ ਦਵਿੰਦਰ ਸਿੰਘ ਬੋਦਲ ਨੇ ਪੂਰਾ ” ਮੇਲਾ “ਹੀ ਲੁੱਟ ਲਿਆ ਉਨ੍ਹਾਂ ਵੱਲੋਂ ਰਾਗਾਂ ਦੇ ਉਚਾਰਨ ਤੋਂ ਪ੍ਰਭਾਵਿਤ ਹੋਏ ਫੈਸਟੀਵਲ ਦੇ ਸੰਯੋਕਤ ਸਰਦਾਰ ਹਰਜੀਤ ਸਿੰਘ ਨੇ ਸਨਮਾਨਿਤ ਕਰਦਿਆਂ ਕਿਹਾ ਕਿ
ਰਾਗਾਂ ਦੇ ਮਾਹਰ ਉਸਤਾਦ ਭਾਈ ਦੇਵਿੰਦਰ ਸਿੰਘ ਬੋਦਲ ਸਿੱਖ ਕੌਮ ਦਾ ਅਨਮੋਲ ਹੀਰਾ ਹਨ ਅਤੇ ਕੌਮ ਨੂੰ ਇਹ ਸਰਮਾਇਆ ਸੰਭਾਲਣ ਦੀ ਲੋੜ ਹੈ, ਇੱਥੇ ਜਿਕਰਯੋਗ ਹੈ ਕਿ ਭਾਈ ਦੇਵਿੰਦਰ ਸਿੰਘ ਬੋਦਲ ਪੰਜਾਬ ਦੇ ਜਿਲ੍ਹਾ ਜਲੰਧਰ ਨਾਲ ਸਬੰਧਿਤ ਹਨ ਅਤੇ ਰਾਗਾਂ ਨੂੰ ਗਾਇਨ ਕਰਨ ਵਿੱਚ ਵੱਡੀ ਮੁਹਾਰਤ ਰੱਖਦੇ ਹਨ,
ROZSA CENTRE, U OF C 206 UNIVERSITY CT NW, CALGARY, AB ਵਿਖ਼ੇ ਕਰਵਾਏ ਜਾ ਰਹੇ ICMF 2025 ਦੇ ਪਹਿਲੇ ਦਿਨ ਦੇ ਪ੍ਰੋਗਰਾਮ ਨੇ ਸਰੋਤਿਆਂ ਨੂੰ ਕੀਲ ਲਿਆ,
ਛੋਟੀ ਉਮਰ ਦੀ ” ਉਸਤਾਦ ਕਲਾਕਾਰ ” ਸਾਂਝ ਜੌੜਾ ਨੇ ਆਪਣੀ 19 ਸਾਲ ਦੀ ਉਮਰ ਨਾਲੋਂ ਵਧੇਰੇ ਤਜ਼ਰਬੇ ਦਾ ਪ੍ਰਗਟਾਵਾ ਕਰਦਿਆਂ ਗਾਇਨ ਕੀਤਾ, ਜਿਸ ਦੀ ਸਰੋਤਿਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਗਈ, ਸਾਂਝ ਜੌੜਾ ਦੀ ਪੇਸ਼ਕਾਰੀ ਨੂੰ
ਥਾਪੜਦਿਆਂ ਸਰਬ ਅਕਾਲ ਸੰਗੀਤ ਸੋਸਾਇਟੀ ਦੇ ਮੁੱਖੀ ਸ੍ਰ. ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ, ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਹ ਬੱਚੀ ਆਉਣ ਵਾਲੇ ਸਮੇਂ ਵਿੱਚ ਵੱਡੇ ਰੂਪ ਵਿੱਚ ਉਭਰੇਗੀ
19 ਸਤੰਬਰ ਨੂੰ ਸ਼ਾਮ 6.30 ਵਜੇ ਤੋਂ ਬਾਅਦ ਆਰੰਭ ਹੋਏ ਅਤੇ ਰਾਤ 11 ਵਜੇ ਤੱਕ ਚੱਲੇ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਦੇ ਪ੍ਰੋਗਰਾਮ ਨੂੰ ਸ਼ਸ਼ਤਰੀ ਸੰਗੀਤ ਦੀ ਧਨੀ ਸਿਤਾਰ ਵਾਚਕ ਵੀ.ਅਨੁਪਮਾ ਭਾਗਵਤ ਨੇ ਸਰੋਤਿਆਂ ਨੂੰ ਸਿਤਾਰ ਦੀਆਂ ਧੁਨਾਂ ਨਾਲ ਹਿਲਣ ਨਾ ਦਿੱਤਾ
ਸੰਸਥਾ ਦੇ ਮੁੱਖੀ ਸ੍ਰ. ਹਰਜੀਤ ਸਿੰਘ ਨੇ ਸਿਤਾਰ ਵਾਚਕ ਬੀਬਾ ਵੀ. ਅਨੁਪਮਾ ਭਾਗਵਤ ਦੇ ਗੁਣਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਸ਼ਾਸ਼ਤਰੀ ਸੰਗੀਤ ਨੂੰ ਸੰਭਾਲਿਆ ਹੋਇਆ ਹੈ, ਇਸ ਸਮੇਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ
ਸਟੇਜ ਸੰਚਾਲਕ ਜਨਮਜੀਤ ਸਿੰਘ ਨੇ ਵੱਖ ਵੱਖ ਭਾਸ਼ਾ ਸਮਝਣ ਵਾਲੇ ਸੰਗੀਤ ਪ੍ਰੇਮੀਆਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ
ਸੰਸਥਾ ਦੇ ਮੁੱਖੀ ਸ੍ਰ. ਹਰਜੀਤ ਸਿੰਘ ਨੇ ਪ੍ਰੋਗਰਾਮ ਵਿੱਚ ਪੁੱਜੇ ਸਰੋਤਿਆਂ ਨੂੰ ਜੀ ਆਇਆ ਕਹਿੰਦੀਆਂ ਸਹਿਯੋਗੀਆਂ ਦਾ ਧੰਨਵਾਦ ਕੀਤਾ, ਉਨ੍ਹਾਂ ਪੁੱਜੇ ਕਲਾਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਉਚੇਚਾ ਧੰਨਵਾਦ ਕੀਤਾ , ਵਲੰਟੀਅਰ ਵਜੋਂ ਸੇਵਾ ਨਿਭਾਉਣ ਲਈ ਲਲਿਤਾ ਦਿਵੇਦੁਲਾ ਅਤੇ ਵੈਸ਼ਾਲੀ ਗੋਖਲੇ ਦਾ ਉਚੇਚਾ ਧੰਨਵਾਦ ਕੀਤਾ, ਇਸ ਸਮੇਂ ਗੁਰਦੀਸ਼ ਕੌਰ ਗਰੇਵਾਲ, ਡਾਕਟਰ ਰਾਜਨ ਕੌਰ, ਜਸਬੀਰ ਸਿੰਘ ਚਾਹਲ, ਨਾਮਧਾਰੀ ਜਸਪਿੰਦਰ ਸਿੰਘ ਨੋਟੇ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ, ਗੁਜਰਾਤੀ ਅਤੇ ਸਾਊਥ ਇੰਡੀਅਨ ਪਰਿਵਾਰਾਂ ਸਮੇਤ ਇਸ ਪਹਿਲੇ ਦਿਨ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ
ਪ੍ਰੋਗਰਾਮ 20 ਅਤੇ 21 ਸਤੰਬਰ ਨੂੰ ਵੀ ਹੋਣਗੇ 

