ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਮਹਾਨ ਕਥਾ ਅਤੇ ਕੀਰਤਨ ਸਮਾਗਮ – ਕੁਲਵਿੰਦਰ ਸਿੰਘ ਬੈਨੀਪਾਲ 

ਨਿਊਜ਼ ਪੰਜਾਬ

ਲੁਧਿਆਣਾ, 14 ਸਤੰਬਰ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸਵੇਰੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆਂ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਗੁਰੂ ਕਾਸ਼ੀ ਵਾਲੀਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਸ੍ਰਵਨ ਕਰਵਾਏ ਅਤੇ ਗੁਰੂ ਜੱਸ ਨਾਲ ਜੋੜੀਆਂ। ਸੰਗਤੀ ਰੂਪ ਵਿੱਚ ਸੁੱਖਮਨੀ ਸਾਹਿਬ ਜੀ ਦੇ ਪਾਠ ਅਤੇ ਨਿਤਨੇਮ ਵੀ ਕੀਤੇ ਗਏ। ਸ਼ਾਮ ਦੇ ਸਮਾਗਮ ਵਿੱਚ ਗਿਆਨੀ ਸੰਦੀਪ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਸੰਗਤਾਂ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸ੍ਰਵਨ ਕਾਰਵਾਈ ਰਹਿਰਾਸ ਸੋਧਰ ਦੀ ਚੌਕੀ ਤੋਂ ਬਾਅਦ ਭਾਈ ਵੀਰਪਾਰਸ ਸਿੰਘ ਲੁੱਧਿਆਣੇ ਵਾਲੀਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸ੍ਰਵਨ ਕਰਵਾਇਆਂ ਭਾਰੀ ਗਿਣਤੀ ਵਿੱਚ ਇਕੱਠੀਆਂ ਹੋਇਆਂ ਸੰਗਤਾਂ ਨੇ ਕੀਰਤਨ ਨਾਲ ਗਾਇਨ ਕਰਕੇ ਇਲਾਹੀ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣੀਆ ਅਤੇ ਆਪਣਾ ਜੀਵਨ ਸਫਲਾਂ ਕੀਤਾ ਮਲਕੀਤ ਸਿੰਘ ਗੁਰਦੀਪ ਸਿੰਘ ਕਾਲੜਾ ਅਤੇ ਡਾਕਟਰ ਪ੍ਰੇਮ ਸਿੰਘ ਚਾਵਲਾ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਵੀਰਪਾਰਸ ਸਿੰਘ ਦੇ ਕੀਰਤਨੀ ਜੱਥੇ ਦਾ ਸਨਮਾਨ ਕੀਤਾ । ਗਿਆਨੀ ਸੰਦੀਪ ਸਿੰਘ ਜੀ ਆਨੰਦਪੁਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸੇਵਾ ਦੇ ਪੁੰਜ, ਗੁਰਮੁਖੀ ਦੇ ਦਾਨੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਵਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰੂ ਸਾਹਿਬ ਦੇ ਜੀਵਨ ਵਾਰੇ ਸੰਗਤਾਂ ਨਾਲ ਵਿਚਾਰ ਸਾਝੈ ਕੀਤੇ।ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਗੁਰੂ ਘਰ ਵਿੱਚ ਬੱਚਿਆਂ ਨੂੰ ਵੀ ਪ੍ਰੇਰ ਕੇ ਲੈਕੇ ਆਉਣ ਵਾਸਤੇ ਬੇਨਤੀ ਕੀਤੀ ਸਮਾਗਮ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਡਾਕਟਰ ਪ੍ਰੇਮ ਸਿੰਘ ਚਾਵਲਾ ਮਲਕੀਤ ਸਿੰਘ ਗੁਰਦੀਪ ਸਿੰਘ ਕਾਲੜਾ ਬਲਬੀਰ ਸਿੰਘ ਯਸ਼ਪਾਲ ਸਿੰਘ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਜਗਜੀਵਨ ਸਿੰਘ ਸੋਹਣਪਾਲ ਵੀਰਨਜੀਤ ਸਿੰਘ ਸੋਹਣਪਾਲ ਤਰਲੋਕ ਸੱਚਦੇਵਾ ਵਰਿੰਦਰ ਮੋਹਨ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਤਰਲੋਕ ਸਿੰਘ,ਅਮਰ ਬਜਾਜ, ਹਰਪਾਲ ਸਿੰਘ ਬਲਬੀਰ ਸਿੰਘ (ਜੋੜਾਂ ਘਰ ) ਹਰਪਾਲ ਸਿੰਘ ਕੋਹਲੀ, ਹਾਜ਼ਰ ਹੋਏ।