ਉੱਤਰ-ਪੂਰਬੀ  ਰਾਜਾਂ ਵਿੱਚ ਭੂਚਾਲ ਦੇ ਝਟਕੇ , 5.8 ਦੀ ਤੀਬਰਤਾ ਨਾਲ ਆਇਆ ਭੁਚਾਲ

ਨਿਊਜ਼ ਪੰਜਾਬ

14 ਸਤੰਬਰ 2025

ਐਤਵਾਰ ਸ਼ਾਮ ਨੂੰ ਅਸਾਮ ਦੇ ਉਡਲਗੁਰੀ ਸਮੇਤ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.8 ਮਾਪੀ ਗਈ। ਐਨਸੀਐਸ ਨੇ ਕਿਹਾ ਕਿ ਇਸ ਭੂਚਾਲ ਦਾ ਕੇਂਦਰ ਅਸਾਮ ਦੇ ਉਡਲਗੁਰੀ ਵਿੱਚ ਸੀ।

ਅਧਿਕਾਰੀਆਂ ਅਨੁਸਾਰ, ਭੂਚਾਲ ਦੇ ਝਟਕੇ ਸ਼ਾਮ 5:20 ਵਜੇ  ਮਹਿਸੂਸ ਕੀਤੇ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ,  ਹੁਣ ਤੱਕ  ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।