ਅੱਜ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ CM ਰਿਹਾਇਸ਼’ਤੇ ਸ਼ਾਮ 4 ਵਜੇ ਹੋਵੇਗੀ,ਹੜ ਦੇ ਹਾਲਾਤਾਂ ਤੇ ਕੀਤਾ ਜਾਵੇਗਾ ਮੰਥਨ

ਨਿਊਜ਼ ਪੰਜਾਬ

ਚੰਡੀਗੜ੍ਹ -5 ਸਤੰਬਰ 2025

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਨਿਵਾਸ ‘ਤੇ ਸ਼ਾਮ 4 ਵਜੇ ਹੋਵੇਗੀ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਠੀਕ ਨਹੀਂ ਹੈ, ਪਰ ਉਮੀਦ ਹੈ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਹ ਹੜ੍ਹ ਨਾਲ ਸਬੰਧਤ ਸਥਿਤੀ ‘ਤੇ ਫੀਡਬੈਕ ਵੀ ਲੈਣਗੇ। ਨਾਲ ਹੀ, ਭਵਿੱਖ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ, ਇਸ ਬਾਰੇ ਕੁਝ ਮਹੱਤਵਪੂਰਨ ਫੈਸਲੇ ਲਏ ਜਾਣਗੇ।