ਨਿਊਜ਼ ਪੰਜਾਬ
ਲੁਧਿਆਣਾ, 4 ਸਤੰਬਰ – ਭਾਰਤ ਸਰਕਾਰ ਵੱਲੋਂ ਜ਼ੀ ਐਸ ਟੀ ਦਰਾਂ ਵਿੱਚ ਕੀਤੀ ਤਬਦੀਲੀ ਦੌਰਾਨ ਸਾਇਕਲ ਤੇ GST 12 % ਤੋਂ ਘਟਾ ਕੇ 5 % ਕੀਤੇ ਜਾਣ ਦਾ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਂਨੂੰਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਸਿਮਰਨਜੀਤ ਸਿੰਘ ਲੱਕੀ ਨੇ ਭਰਵਾਂ ਸੁਆਗਤ ਕੀਤਾ ਹੈ,
ਪ੍ਰਧਾਨ ਲੱਕੀ ਨੇ ਕਿਹਾ ਉਦਯੋਗ ਦੀ ਚਿਰੋਕਣੀ ਮੰਗ ਮੰਨ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਨੇ ਸਾਇਕਲ ਉਦਯੋਗ ਅਤੇ ਆਮ ਜਨਤਾ ਦਾ ਵੱਡਾ ਫਾਇਦਾ ਕੀਤਾ ਹੈ,
ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਸਿਮਰਨਜੀਤ ਸਿੰਘ ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਐਲਾਨ ਵਿੱਚ 
ਸਾਇਕਲ ਨੂੰ ਆਮ ਆਦਮੀ ਦੀ ਸਵਾਰੀ ਮੰਨ ਕੇ ਰਾਹਤ ਦੇਣਾ ਪ੍ਰਸੰਸਾ ਯੋਗ ਹੈ, ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ GST ਰੀਫੰਡ ਬਾਰੇ ਵੀ ਸੋਚਿਆ ਹੈ ਪ੍ਰੰਤੂ ਇਸ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਂਦੇ ਹੋਏ ਘਟੋ ਘੱਟ ਇੱਕ ਹਫ਼ਤੇ ਵਿੱਚ GST ਰੀਫੰਡ ਜਾਰੀ ਕਰਨ ਦੀਆਂ ਹਦਾਇਤਾਂ ਦੇਣ ਅਤੇ ਇਸ ਸਬੰਧੀ ਪੱਕੇ ਨਿਯਮ ਬਣਾਏ ਜਾਣ
