ਨਿਊਜ਼ ਪੰਜਾਬ
ਚੰਡੀਗੜ੍ਹ, 1 ਸਤੰਬਰ – ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਚੌਥਾ ਏਆਈਸੀਐਮਏ ਪੁਰਸਕਾਰ ਸਮਾਰੋਹ ਜੋ 30 ਅਗਸਤ 2025 ਨੂੰ ਹੋਟਲ ਪਾਰਕ ਪਲਾਜ਼ਾ, ਲੁਧਿਆਣਾ ਵਿਖ਼ੇ ਪਦਮ ਸ਼੍ਰੀ ਸ੍ਰ. ਉਂਕਾਰ ਸਿੰਘ ਪਾਹਵਾ ( CMD Avon Cycles ) ਦੀ ਅਗਵਾਈ ਵਿੱਚ ਹੋਇਆ ਸੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸ਼ੋਸ਼ਲ ਮੀਡੀਆ X ਅਕਾਊਂਟ ਤੇ ਸਾਇਕਲ ਉਦਯੋਗ ਦੀ ਪ੍ਰਸੰਸਾ ਕੀਤੀ ਹੈ ਉਨ੍ਹਾਂ ਸਮਾਗਮ ਦੀਆਂ ਤਸਵੀਰਾਂ ਸਮੇਤ ਲਿਖਿਆ
” ਲੁਧਿਆਣਾ ਵਿੱਚ AICMA ਦੇ ਚੌਥੇ ਪੁਰਸਕਾਰ ਸਮਾਰੋਹ ਦਾ ਹਿੱਸਾ ਹੋਣ ‘ਤੇ ਮਾਣ ਹੈ।
🚴♂️ਸਾਈਕਲ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਹੈ ਸਗੋਂ ਸਿਹਤ, ਵਾਤਾਵਰਣ ਅਤੇ ਟਿਕਾਊ ਵਿਕਾਸ ਦਾ ਪ੍ਰਤੀਕ ਹੈ। ਸਨਮਾਨਿਤ ਉਦਯੋਗਪਤੀਆਂ ਅਤੇ ਸਟਾਰਟਅੱਪਸ ਨੂੰ ਵਧਾਈਆਂ। ”

ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਂਨੂੰਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਸਿਮਰਨਜੀਤ ਸਿੰਘ ਲੱਕੀ ਅਤੇ ਸ੍ਰ. ਮਨਜਿੰਦਰ ਸਿੰਘ ਸੱਚਦੇਵਾ ਸਮੇਤ ਕਈ ਉਦਯੋਗਿਕ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ
ਸਮਰੋਹ ਦੀਆਂ ਹੋਰ ਤਸਵੀਰਾਂ





