ਨਿਊਜ਼ ਪੰਜਾਬ
ਲੁਧਿਆਣਾ : UCPMA ਦੀਆਂ ਚੋਣਾਂ ਵਿੱਚ ਯੂਨਾਈਟਿਡ ਅਲਾਇਸ ਗਰੁੱਪ ਦੀ ਟੀਮ ਲੱਕੀ ਦਾ ਗੋਬਿੰਦਪੁਰਾ ਮਾਰਕੀਟ ਸਮੇਤ ਕਈ ਇਲਾਕਿਆਂ ਵਿੱਚ ਮੈਂਬਰਾਂ ਨੇ ਖੁੱਲ੍ਹ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ, ਮਿਕਸ ਲੈਂਡ ਇਲਾਕਿਆਂ ਵਿੱਚ ਟੀਮ ਲੱਕੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ, ਸਭ ਤੋਂ ਵੱਧ ਵੋਟਾਂ ਵਾਲੇ ਇਹਨਾਂ ਇਲਾਕਿਆਂ ਦਾ ਇੱਕ ਪਾਸੜ ਹੋਣਾ ਟੀਮ ਲੱਕੀ ਦੀ ਵੱਡੀ ਜਿੱਤ ਦੀ ਨਿਸ਼ਾਨੀ ਹੈ,
ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਵੋਟਰ ਮੈਂਬਰਾਂ ਨੇ ਯੂਸੀਪੀਐਮਏ ਦੀਆ ਆਉਣ ਵਾਲੀਆਂ ਚੋਣਾਂ ਲਈ ਪ੍ਰਧਾਨ ਦੇ ਉਮੀਦਵਾਰ ਹਰਸਿਮਰਜੀਤ ਸਿੰਘ ਲਕੀ ਅਤੇ ਪੂਰੀ ਟੀਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ । ਗੋਬਿੰਦਪੁਰਾ ਮਾਰਕੀਟ ਦੇ ਮੈਬਰਾ ਨੇ ਕਿਹਾ ਕਿ ਹਰਸਿਮਰਜੀਤ ਸਿੰਘ ਲੱਕੀ ਅਤੇ ਉਨ੍ਹਾਂ ਦੀ ਟੀਮ ਦੇ ਸਾਰੇ ਉਮੀਦਵਾਰ ਭਾਰੀ ਬਹੁਮਤ ਨਾਲ ਜਿਤਣਗੇ ,
ਵੋਟਰਾਂ ਨੇ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ, ਅਵਤਾਰ ਸਿੰਘ ਭੋਗਲ ਸੀਨੀਅਰ ਉਪ ਪ੍ਰਧਾਨ, ਇੰਦਰਜੀਤ ਸਿੰਘ ਨਵਯੁਗ ਉਪ ਪ੍ਰਧਾਨ, ਰਾਜੀਵ ਜੈਨ ਜਨਰਲ ਸਕੱਤਰ, ਰਜਿੰਦਰ ਸਿੰਘ ਸਰਹਾਲੀ ਸਕੱਤਰ, ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਸੰਯੁਕਤ ਸਕੱਤਰ, ਮਨੋਜ ਦੂਆ ਪ੍ਰਚਾਰ ਸਕੱਤਰ, ਸਤਨਾਮ ਸਿੰਘ ਮੱਕੜ ਵਿਤ ਸਕਤਰ ਦੇ ਆਹੁਦੇ ਦੇ ਉਮੀਦਵਾਰ ਨੂੰ ਵੋਟਾ ਪਾਉਣ ਦਾ ਐਲਾਨ ਕੀਤਾ।
ਚੋਟ ਕੋਆਰਡੀਨੇਟਰ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੇ ਸਾਥੀਆ ਨੇ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਮਿਕਸ ਲੈਂਡ ਯੂਜ਼ ਇਲਾਕੇ ਦੇ ਕਾਰਖ਼ਾਨੇਦਾਰਾ ਦੇ ਸਿਰ ‘ਤੇ ਲਟਕ ਰਹੀ ਤਲਵਾਰ ਨੂੰ ਹਟਵਾਉਣ ਦਾ ਉਪਰਾਲਾ ਕੀਤਾ ਅਤੇ ਮਿਕਸ ਲੈਂਡ ਯੂਜ਼ ਇਲਾਕੇ ਵਿੱਚ ਉਦਯੋਗ ਚਲਾਉਣ ਦੀ ਸਥਿਤੀ ਬਹਾਲ ਕਰਵਾਈ । ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਜਸਵਿੰਦਰ ਸਿੰਘ ਨੁਕਰਾਲ ਨੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਹੋਣ, ਕੈਬਨਿਟ ਮੰਤਰੀ ਨਾਲ ਨੇੜਤਾ ਹੋਣ ਅਤੇ ਕੋਂਸਲਰ ਹੋਣ ਦੇ ਬਾਵਜੂਦ ਮਿਕਸ ਲੈਡ ਯੂਜ਼ ਇਲਾਕੇ ਦੇ ਕਾਰਖ਼ਾਨੇਦਾਰਾ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਟੀਮ ਲੱਕੀ ਹਮੇਸ਼ਾ ਇਹਨਾਂ ਮੈਂਬਰਾਂ ਦੇ ਨਾਲ ਖੜੀ ਹੈ 
ਇਸ ਮੌਕੇ ਪ੍ਰਮੁੱਖ ਜਸਵਿੰਦਰ ਸਿੰਘ ਡਾਵਰ (ਸੁੰਦਰ ਇੰਡਸਟਰੀਅਲ ਕਾਰਪੋਰੇਸ਼ਨ), ਮਨਪ੍ਰੀਤ ਸਿੰਘ ਕਬੀਰ (ਕਬੀਰ ਪੈਡਲ), ਅਰਸ਼ਦੀਪ ਸਿੰਘ (ਸੁਖ ਸਾਗਰ ਇੰਡਸਟਰੀਜ਼), ਅਵਤਾਰ ਸਿੰਘ ਡਾਵਰ (ਡਾਵਰ ਸੋਲਜ਼ ਕਾਰਪੋਰੇਸ਼ਨ), ਦਵਿੰਦਰ ਸਿੰਘ ਪਾਹਵਾ (ਪਾਹਵਾ ਸਾਈਕਲ ਸਟੋਰ), ਬਰਿੰਦਰ ਸਿੰਘ ਚਾਵਲਾ, ਪ੍ਰਿੰਸ ਖੰਨਾ (ਖੰਨਾ ਸੋਲਜ਼), ਜਤਿੰਦਰ ਸਿੰਘ ਤਾਰਾ (ਤਾਰਾ ਸਾਈਕਲ ਇੰਡਸਟਰੀਜ਼), ਮਨਪਿੰਦਰ ਸਿੰਘ ਬਤਰਾ (ਮਰਿੰਦਰ ਸਿੰਘ ਬਤਰਾ ਐਡ ਸੰਨਰ), ਸੰਜੀਵ ਕੁਮਾਰ (ਆਰ ਐਸਕੇ ਸਾਈਕਲ ਸਟੋਰ), ਸੁਧੀਰ ਰਾਤਾ (ਕਰਮ ਚੰਦ ਐਂਡ ਸੰਨਜ਼ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

