ਨਿਊਜ਼ ਪੰਜਾਬ
18 ਅਗਸਤ 2025
ਪੰਜਾਬ ਸਰਕਾਰ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਬਿਜਲੀ ਮਹਿਕਮਾ ਲੈ ਕੇ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੰਜੀਵ ਅਰੋੜਾ ਕੋਲ ਪਹਿਲਾਂ ਹੀ ਦੋ ਵਿਭਾਗ ਹੈ, ਜਿਸ ਤੋਂ ਬਾਅਦ ਬਿਜਲੀ ਵਿਭਾਗ ਨਾਲ ਹੁਣ ਉਨ੍ਹਾਂ ਕੋਲ 3 ਵਿਭਾਗ ਹੋ ਜਾਣਗੇ। ਇਸ ਤਰ੍ਹਾਂ ਉਹ ਪੰਜਾਬ ਸਰਕਾਰ ਵਿੱਚ ਪਾਵਰਫੁੱਲ ਮੰਤਰੀ ਬਣ ਗਏ ਹਨ।
ਦੱਸ ਦਈਏ ਕਿ ਬਿਜਲੀ ਵਿਭਾਗ ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਸੀ, ਜਿਨ੍ਹਾਂ ਕੋਲ ਹੁਣ ਸਿਰਫ਼ ਪਬਲਿਕ ਵਰਕ ਡਿਪਾਰਟਮੈਂਟ ਵਿਭਾਗ ਰਹਿ ਜਾਵੇਗਾ।

