ਨਿਊਜ਼ ਪੰਜਾਬ
ਲੁਧਿਆਣਾ, 12 ਅਗਸਤ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਦੀ ਪ੍ਰਬੰਧਕ ਕਮੇਟੀ ਅਤੇ ਲੁਧਿਆਣੇ ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਦੇ ਸਹਿਯੋਗ ਸਦਕਾ ਮਿਤੀ 15 ਦਿਨ ਸ਼ੁਕਰਵਾਰ ਨੂੰ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਵਿਖੇ ਸ਼ਾਮ ਨੂੰ 3 ਵੱਜੇ ਤੋਂ 5 ਵੱਜੇ ਤੱਕ ਹੋਣਗੇ ਇਹ ਜਾਣਕਾਰੀ ਦਿਦੀਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸੀਆਂ ਕੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ 350 ਵੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ 9 ਮੁਹੱਲਾ ਦੇ ਸਲੋਕ ਅਤੇ ਕੀਰਤਨ ਦੀ ਆਰੰਬਤਾ ਹੋ ਰਹੀ ਹੈ। ਜਿਸ ਵਿੱਚ ਲੁੱਧਿਆਣੇ ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਨੂੰ ਸਦਾ ਦਿੱਤਾ ਗਿਆ ਹੈ। ਜਿਸ ਵਿੱਚ ਬਾਬਾ ਦੀਪ ਸਿੰਘ ਜੀ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿ ਸੰਗ ਸਭਾ 9ਵੇਂ ਮੁਹੱਲਾ ਦੇ ਸਲੋਕ ਦੀ ਆਰੰਬਤਾ ਕਰਨਗੇ ਇਹ ਪ੍ਰੋਗਰਾਮ ਨਿਰੰਤਰ ਜਾਰੀ ਰਹਿਣਗੇ ਜੋ ਹਰ ਹਫਤੇ ਸ਼ੁਕਰਵਾਰ ਨੂੰ ਹੋਇਆ ਕਰਨਗੇ। ਸ਼ਹਿਰ ਦੀਆਂ ਸਾਰੀਆਂ ਇਸਤ੍ਰੀ ਸਤਿ ਸੰਗ ਸਭਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਗੁਰਦੁਵਾਰਾ ਸਾਹਿਬ ਪੌਣਚਕੇ ਆਪਣਾ ਜੀਵਨ ਸਫਲਾਂ ਕਰੋ ਅਤੇ ਗੁਰੂ ਸਾਹਿਬ ਜੀ ਦੀ ਚੱਲ ਰਹੀ 350ਵੀਂ ਸ਼ਹੀਦੀ ਸਤਾਬਦੀ ਨੂੰ ਸਾਰੇ ਇਕੱਠੇ ਹੋਕੇ ਵਧੀਆ ਤਰੀਕੇ ਨਾਲ ਮਨਾ ਸਕੀਏ ਅਤੇ ਗੁਰੂ ਸਾਹਿਬ ਦੇ ਦੱਸੇ ਹੋਏ ਸਿਧਾਂਤਾ ਤੇ ਚੱਲ ਸਕੀਏ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਮਿੱਟਿੰਗ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਕਰਤਾਰ ਸਿੰਘ ਬਰਾੜ ਪਰਮਿੰਦਰ ਸਿੰਘ ਬਲਬੀਰ ਸਿੰਘ ਮਲਕੀਤ ਸਿੰਘ ਗੁਰਦੀਪ ਸਿੰਘ ਕਾਲੜਾ ਡਾਕਟਰ ਪ੍ਰੇਮ ਸਿੰਘ ਚਾਵਲਾ ਯਸ਼ਪਾਲ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਵਰਿੰਦਰ ਮੋਹਨ ਸਿੰਘ
