ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵਲੋ ਭਾਸ਼ਣ ਸਮਾਗਮ ਆਯੋਜਿਤ :ਵਿਦਵਾਨ ਸ਼ਖਸੀਅਤਾਂ ਨੇ ਭਰੀਆਂ ਹਾਜ਼ਰੀਆਂ – ਕੁਲਜੀਤ ਸਿੰਘ ਜੰਜੂਆ

ਲੁਧਿਆਣਾ, 10 ਅਗਸਤ ( ਆਰ. ਐਸ. ਖਾਲਸਾ) ਸੇਵਾ ਤੇ ਸਿਮਰਨ ਦੇ ਪੁੰਜ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵਲੋ ਬੀਤੇ ਦਿਨੀ ਅਕਾਲ ਮੌਰਟਗੇਜ ਮਿਸੀਸਾਗਾ ਵਿਖੇ 22ਵਾਂ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲਿਆ ਦੀ ਯਾਦ ਨ ਸਮਰਪਿਤ ਸਿਮਰਤੀ ਭਾਸ਼ਣ ਸਮਾਗਮ ਬੜੇ ਉਤਸਾਹ ਨਾਲ ਕਰਵਾਇਆ ਗਿਆ! ਇਸ ਸਬੰਧੀ ਜਾਣਕਾਰੀ ਦੇਦਿਆ ਹੋਇਆ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੋਸਾਇਟੀ ਦੇ ਚੇਅਰਮੈਨ ਸ.ਕੁਲਜੀਤ ਸਿੰਘ ਜੰਜੂਆ,

ਨੇ ਦੱਸਿਆ ਕਿ ਸਿਮ੍ਰਤੀ ਭਾਸ਼ਣ ਸਮਾਗਮ ਅੰਦਰ ਦੇਸ਼ – ਵਿਦੇਸ਼ ਤੋ ਆਈਆਂ ਪ੍ਰਮੁੱਖ ਵਿਦਵਾਨ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਆਪਣੀਆਂ ਭਰੀਆਂ ਹਾਜ਼ਰੀਆਂ ਭਰਕੇ ਬਾਬਾ ਨਿਧਾਨ ਸਿੰਘ ਜੀ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਅਰਪਿਤ ਕੀਤਾ।

ਉਹਨਾਂ ਨੇ ਦੱਸਿਆ ਕਿ ਸਿਮ੍ਰਤੀ੍ ਭਾਸ਼ਣ ਦੇ ਮੁੱਖ ਵਕਤਾ ਡਾ. ਦਵਿੰਦਰ ਪਾਲ ਸਿੰਘ ਨੇ ਬਾਬਾ ਨਿਧਾਨ ਸਿੰਘ ਜੀ ਦੀ ਜੀਵਨ ਅਤੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਵਕਤਾ ਸ. ਰਣਬੀਰ ਸਿੰਘ ਪਰਿਹਾਰ ਹੋਰਾਂ ਨੇ ਬਾਬਾ ਜੀ ਦੇ ਜੀਵਨ ਬਾਰੇ ਬੋਲਦਿਆਂ ਉਨ੍ਹਾਂ ਦੀ ਇਲਾਕੇ ਵਿਚ ਵਿੱਦਿਆ ਦੇ ਪਸਾਰ ਲਈ ਕੀਤੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਲਾਹੌਰ ਪਾਕਿਸਤਾਨ ਤੋਂ ਆਏ ਵਿਸ਼ੇਸ਼ ਮਹਿਮਾਨ ਡਾ. ਅਖ਼ਤਰ ਸੰਧੂ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸੋਸਾਇਟੀ ਦੇ ਮੋਢੀ ਚੇਅਰਮੈਨ ਡਾ. ਪਰਮਜੀਤ ਸਿੰਘ ਸਰੋਆ ਨੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਮੇਜਰ ਸਿੰਘ ਨਾਗਰਾ ਨੇ ਬਾਖ਼ੂਬੀ ਨਿਭਾਈ। ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਬੋਪਾਰਾਏ, ਮਹਿੰਦਰ ਪਾਲ ਸਿੰਘ, ਸੰਜੀਵ ਸਿੰਘ ਭੱਟੀ, ਦਵਿੰਦਰ ਸਿੰਘ ਪਵਾਰ, ਪਰਮਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਭਾਟੀਆ, ਅਮਨਦੀਪ ਸਿੰਘ, ਮੁਸਕਾਨ ਅਰੋੜਾ, ਪਵਨਦੀਪ ਸਿੰਘ ਕੰਗ, ਅਨੁਸ਼ ਸਿੰਘ ਅਤੇ ਬਲਜਿੰਦਰ ਸਿੰਘ ਸੇਖਾ ਹਾਜ਼ਰ ਸਨ।