ਲਾਇਨਜ਼ ਕਲੱਬ ਪਵਿੱਤਰ ਵੱਲੋ ਐਡਵਾਂਸ ਹੋਮੀਓ ਫਾਰਮੇਸੀ ਵਿਖੇ ਲਗਾਏ ਹੋਮਿਓਪੈਥੀ ਕੈਂਪ ਦਾ ਵੱਡੀ ਗਿਣਤੀ ਵਿੱਚ ਲੋਕਾਂ ਲਾਭ ਲਿਆ

ਲਾਇਨਜ਼ ਕਲੱਬ ਪਵਿੱਤਰ ਵਲੋਂ ਪਲੈਟਲਟਸ (ਸੈਲ) ਘਟਣ ਤੋਂ ਬਚਾਉਣ ਲਈ ਮੁਫ਼ਤ ਹੋਮਿਓਪੈਥਿਕ ਮੈਡੀਸਨ ਅਤੇ ਜਾਗਰੂਕਤਾ ਕੈਂਪ ਐਡਵਾਂਸ ਹੋਮਿਓ ਫਾਰਮੇਸੀ ਸੰਗੀਤ ਸਿਨੇਮਾ ਰੋਡ ਅਤੇ ਬੀਰ ਹੋਮਿਓ ਫਾਰਮੇਸੀ ਦੁੱਗਰੀ ਫੇਸ-1 ਵਿਖੇ ਲਗਾਇਆ, ਜੋ 1 ਅਗਸਤ ਤੋਂ 7 ਅਗਸਤ ਤੱਕ ਚਲਿਆ , ਕੈਂਪ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਲਾਭ ਲਿਆ ।

ਕੈਂਪ ਦਾ ਉਦਘਾਟਨ ਲਾਇਨਜ਼ ਕਲੱਬ ਦੇ ਰੀਜਨਲ ਚੇਅਰਪਰਸਨ ਡਾ ਆਤਮਜੀਤ ਸਿੰਘ ਨੇ ਕੀਤਾ l

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵਾਂਸ ਹੋਮਿਓ ਫਾਰਮੇਸੀ ਦੇ ਪ੍ਰਮੁੱਖ ਡਾ: ਗੁਰਪ੍ਰੀਤ ਸਿੰਘ ਨੇ ਦੱਸਿਆ

ਕਿ ਬਰਸਾਤੀ ਮੌਸਮ ਦੌਰਾਨ ਮੱਛਰ ਦੇ ਕੱਟਣ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ, ਜਿਸ ਨਾਲ ਡੇਂਗੂ ਅਤੇ ਮਲੇਰੀਆ ਬਿਮਾਰੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਦੌਰਾਨ ਆਮ ਤੌਰ ’ਤੇ ਮਰੀਜ਼ ਦੇ ਪਲੈਟਲਟਸ (ਸੈਲ) ਘੱਟ ਜਾਂਦੇ ਹਨ, ਜਿਸ ਤੋਂ ਬਚਾਅ ਲਈ ਇਸ ਕੈਂਪ ਦੌਰਾਨ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਹ ਕੈਂਪ ਸਵੇਰੇ 9:30 ਵਜੇ ਤੋਂ 2 ਵਜੇ ਤੱਕ ਚੱਲੇਗਾ। ਕੈਂਪ ਦਾ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਲਾਹਾ ਲਿਆ ਜਾ ਰਿਹਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਰੀਜਨਲ ਚੇਅਰਮੈਨ ਡਾ: ਆਤਮਜੀਤ ਸਿੰਘ, ਡਾ: ਜਸਬੀਰ ਸਿੰਘ ਬਾਵਾ, ਜਗਦੀਸ਼ ਸਿੰਘ, ਕੰਵਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਅਤਿੰਦਰ ਸਿੰਘ, ਪੰਕਜ ਕੁਮਾਰ, ਨਵਨੀਤ ਸਿੰਘ, ਸੁਨੇਹਾ ਗੁਪਤਾ, ਪਿ੍ਰੰਸ ਤੇ ਹੋਰ ਹਾਜ਼ਰ ਸਨ।